ਸ਼੍ਰੀਲੰਕਾ ਨੇ ਬ੍ਰਿਟੇਨ ਨੂੰ ਵਾਪਸ ਭੇਜਿਆ 3 ਸਾਲ ਪੁਰਾਣਾ 3000 ਟਨ ਕਚਰਾ

Tuesday, Feb 22, 2022 - 11:47 AM (IST)

ਸ਼੍ਰੀਲੰਕਾ ਨੇ ਬ੍ਰਿਟੇਨ ਨੂੰ ਵਾਪਸ ਭੇਜਿਆ 3 ਸਾਲ ਪੁਰਾਣਾ 3000 ਟਨ ਕਚਰਾ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਸ਼੍ਰੀਲੰਕਾ ਨੇ ਸੋਮਵਾਰ ਨੂੰ ਹਜ਼ਾਰਾਂ ਟਨ ਨਾਜਾਇਜ਼ ਰੂਪ ਨਾਲ ਦਰਾਮਦ ਕਚਰੇ ਨਾਲ ਭਰੇ ਕਈ ਸੌ ਕੰਟੇਨਰਾਂ ਦੇ ਆਖਰੀ ਬੈਚ ਨੂੰ ਬ੍ਰਿਟੇਨ ਭੇਜ ਦਿੱਤਾ। ਕਈ ਏਸ਼ੀਆਈ ਦੇਸ਼ਾਂ ਨੇ ਹਾਲ ਦੇ ਸਾਲਾਂ ਵਿਚ ਅਮੀਰ ਦੇਸ਼ਾਂ ਦੇ ਕੂੜੇ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਨਾਇਆ ਹੈ ਅਤੇ ਉਨ੍ਹਾਂ ਨੇ ਬੇਲੋੜੀ ਸ਼ਿਪਮੈਂਟ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਲੰਬੋ ਬੰਦਰਗਾਹ ’ਤੇ ਇਕ ਜਹਾਜ਼ ’ਤੇ ਲੱਦੇ 45 ਕੰਟੇਨਰ, ਉੁਨ੍ਹਾਂ 263 ਕੰਟੇਨਰਾਂ ਦੇ ਆਖਰੀ ਬੈਚ ਦਾ ਹਿੱਸਾ ਸਨ ਜਿਸ ਵਿਚ ਲਗਭਗ 3000 ਟਨ ਕਚਰਾ ਸੀ। ਬ੍ਰਿਟੇਨ ਤੋਂ ਕਚਰਾ 2017 ਅਤੇ 2019 ਵਿਚਾਲੇ ਸ਼੍ਰੀਲੰਕਾ ਪਹੁੰਚਿਆ ਸੀ ਅਤੇ ਉਸ ਵਿਚ ਇਸਤੇਮਾਲ ਕੀਤੇ ਗਏ ਗੱਦੇ ਅਤੇ ਕਾਰਪੈੱਟ ਸ਼ਾਮਲ ਸਨ ਪਰ ਅਸਲ ਵਿਚ ਇਸ ਵਿਚ ਹਸਪਤਾਲਾਂ ਤੋਂ ਬਾਇਓਵੇਸਟ ਵੀ ਸ਼ਾਮਲ ਸਨ, ਜਿਸ ਵਿਚ ਕਸਟਮ ਡਿਊਟੀ ਅਧਿਕਾਰੀਆਂ ਦੇ ਮੁਤਾਬਕ ਲਾਸਾਂ ਦੇ ਅੰਗ ਵੀ ਸ਼ਾਮਲ ਸਨ।

ਕੰਟੇਨਰਾਂ ਤੋਂ ਰਹੀ ਸੀ ਤੇਜ਼ ਬਦਬੂ
ਦੱਸਿਆ ਜਾ ਰਿਹਾ ਹੈ ਕਿ ਕੰਟੇਨਰਾਂ ਨੂੰ ਠੰਡਾ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਵਿਚੋਂ ਇਕ ਤੇਜ਼ ਬਦਬੂ ਆ ਰਹੀ ਸੀ। ਕਸਟਮ ਡਿਊਟੀ ਪ੍ਰਮੁੱਖ ਵਿਜੇਤਾ ਰਵੀਪ੍ਰਿਯਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਤਰਨਾਕ ਮਾਲ ਦੀ ਦਰਾਮਦ ਦੀਆਂ ਨਵੀਂਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ ਪਰ ਅਸੀਂ ਚੌਕਸ ਰਹਾਂਗੇ ਅਤੇ ਇਹ ਯਕੀਨੀ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ। ਰਵੀਪ੍ਰਿਯਾ ਮੁਤਾਬਕ ਮੈਡੀਕਲ ਰਹਿੰਦ-ਖੂਹੰਦ ਰੱਖਣ ਵਾਲੇ ਪਹਿਲਾਂ 21 ਕੰਟੇਨਰਾਂ ਨੂੰ ਸਤੰਬਰ 2020 ਵਿਚ ਬ੍ਰਿਟੇਨ ਵਾਪਸ ਭੇਜਿਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡੀਅਨ ਸੰਸਦ ਵੱਲੋਂ ਮਨਜ਼ੂਰੀ,ਪ੍ਰਦਰਸ਼ਨਕਾਰੀਆਂ ਦੇ ਹਿਮਾਇਤੀਆਂ ਖ਼ਿਲਾਫ਼ ਹੋ ਸਕਦੀ ਹੈ ਇਹ ਕਾਰਵਾਈ

ਰੀਸਾਈਕਲ ਲਈ ਦਰਾਮਦ ਕੀਤਾ ਸੀ ਕਚਰਾ
ਇਕ ਸਥਾਨਕ ਕੰਪਨੀ ਨੇ ਬ੍ਰਿਟੇਨ ਤੋਂ ਕਚਰੇ ਦੀ ਦਰਾਮਦ ਕੀਤੀ ਸੀ। ਕੰਪਨੀ ਦਾ ਕਹਿਣਾ ਸੀ ਕਿ ਉਸਨੇ ਵਿਦੇਸ਼ਾਂ ਵਿਚ ਮੈਨਿਊਫੈਕਚਰਰਸ ਨੂੰ ਫਿਰ ਤੋਂ ਭੇਜਣ ਲਈ ਇਸਤੇਮਾਲ ਕੀਤੇ ਗਏ ਪੁਰਾਣੇ ਗੱਦਿਆਂ ਦੇ ਨਾਲ-ਨਾਲ ਕਪਾਹ ਤੋਂ ਸਪ੍ਰਿੰਗ ਨੂੰ ਰੀਸਾਈਕਲ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਕਸਟਮ ਡਿਊਟੀ ਇਸ ਤਰ੍ਹਾਂ ਦੇ ਸੋਮਿਆਂ ਦੀ ਵਸੂਲੀ ਦੇ ਭਰੋਸੇਯੋਗ ਸਬੂਤ ਲੱਭਣ ਵਿਚ ਅਸਫਲ ਰਿਹਾ। ਇਕ ਸਥਾਨਕ ਵਾਤਾਵਰਣ ਵਰਕਰ ਸਮੂਹ ਨੇ ਇਕ ਪਟੀਸ਼ਨ ਦਾਇਰ ਕਰ ਕੇ ਕਚਰੇ ਨੂੰ ਉਸਦੇ ਭੇਜਣ ਵਾਲੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਸੀ ਅਤੇ ਸ਼੍ਰੀਲੰਕਾ ਦੀ ਕੋਰਟ ਆਫ ਅਪੀਲ ਨੇ 2020 ਵਿਚ ਪਟੀਸ਼ਨ ਨੂੰ ਬਰਕਰਾਰ ਰੱਖਿਆ ਸੀ। ਕਸਟਮ ਨੇ ਕਿਹਾ ਕਿ ਪਲਾਸਟਿਕ ਸਮੇਤ ਖਤਰਨਾਕ ਕਚਰੇ ਦੇ ਸ਼ਿਪਮੈਂਟ ਨੂੰ ਕੰਟਰੋਲ ਕਰਨ ਵਾਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਕੇ ਸਾਰੇ ਕੰਟੇਨਰਾਂ ਨੂੰ ਦੇਸ਼ ਵਿਚ ਲਿਆਂਦਾ ਗਿਆ ਸੀ।


author

Vandana

Content Editor

Related News