ਸ਼੍ਰੀਲੰਕਾ : ਪੂਜਾ ਸਥਾਨ, ਰੈਸਟੋਰੈਂਟ ਸਮੇਤ ਕਈ ਸਥਾਨਾਂ ਨੂੰ 2 ਮਹੀਨੇ ਬਾਅਦ ਖੋਲ੍ਹਿਆ ਗਿਆ
Saturday, Jul 10, 2021 - 05:00 PM (IST)
ਕੋਲੰਬੋ (ਏਜੰਸੀ) : ਸ਼੍ਰੀਲੰਕਾ ਨੇ ਕਰੀਬ 2 ਮਹੀਨੇ ਬਾਅਦ ਪੂਜਾ ਸਥਾਨ, ਰੈਸਟੋਰੈਂਟ ਅਤੇ ਸਿਨੇਮਾਘਰਾਂ ਨੂੰ ਕੁੱਝ ਪਾਬੰਦੀਆਂ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਥਿਏਟਰ, ਸਿਨੇਮਾਘਰ ਅਤੇ ਅਜਾਇਬ ਘਰ ਹੁਣ ਅੱਧੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।
ਹੋਟਲ ਅਤੇ ਰੈਸਟੋਰੈਂਟ ਵੀ ਸਿਹਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਖੋਲ੍ਹੇ ਜਾਣਗੇ। ਹੁਣ ਕਾਨਫਰੰਸ, ਸੈਮੀਨਾਰ ਅਤੇ ਨਵੇਂ ਸਾਮਾਨ ਦੀ ਰਸਮੀ ਸ਼ੁਰੂਆਤ ਦੇ ਪ੍ਰੋਗਰਾਮ ਵੱਧ ਤੋਂ ਵੱਧ 50 ਲੋਕਾਂ ਦੀ ਸ਼ਮੂਲੀਅਤ ਨਾਲ ਆਯੋਜਿਤ ਕੀਤੇ ਜਾ ਸਕਣਗੇ। ਉਥੇ ਹੀ ਗੈਰ ਕੋਵਿਡ-19 ਮ੍ਰਿਤਕਾਂ ਦੇ ਅੰਤਿਮ ਸੰਸਕਾਰ ਵਿਚ ਵੱਧ ਤੋਂ ਵੱਧ 50 ਲੋਕ ਸ਼ਾਮਲ ਹੋ ਸਕਦੇ ਹਨ। ਸ਼੍ਰੀਲੰਕਾ ਵਿਚ ਹੁਣ ਤੱਕ ਕੋਵਿਡ-19 ਦੇ 271,483 ਮਾਮਲੇ ਸਾਹਮਣੇ ਆਏ ਹਨ ਅਤੇ 3,434 ਲੋਕਾਂ ਦੀ ਮੌਤ ਹੋ ਚੁੱਕੀ ਹੈ।