ਸ੍ਰੀਲੰਕਾ 'ਚ ਮਹਿੰਗਾਈ ਕਾਰਨ ਹਾਹਾਕਾਰ, 1200 ਰੁਪਏ ਕਿਲੋ ਦੁੱਧ ਪਾਊਡਰ ਅਤੇ 2657 ਰੁਪਏ ’ਚ ਵਿਕ ਰਿਹੈ ਗੈਸ ਸਿਲੰਡਰ
Tuesday, Oct 12, 2021 - 12:06 PM (IST)
ਕੋਲੰਬੋ: ਸ੍ਰੀਲੰਕਾ ਦੀ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ ਦੀ ਕੀਮਤ ਸੀਮਾ ਖ਼ਤਮ ਕਰਨ ਦੇ ਫ਼ੈਸਲੇ ਮਗਰੋਂ ਸੋਮਵਾਰ ਨੂੰ ਰਸੋਈ ਗੈਸ ਦੀ ਕੀਮਤ 2667 (ਸ੍ਰੀਲੰਕਾਈ ਰੁਪਇਆ) ਪ੍ਰਤੀ ਸਿਲੰਡਰ ਹੋ ਗਈ। ਪਿਛਲੇ ਸ਼ੁੱਕਰਵਾਰ ਨੂੰ ਸਿਲੰਡਰ ਦੀ ਕੀਮਤ 1400 ਰੁਪਏ ਸੀ, ਜੋ 1257 ਰੁਪਏ ਦੇ ਵਾਧੇ ਦੇ ਬਾਅਦ ਹੁਣ 2,657 ਰੁਪਏ ਤੱਕ ਪਹੁੰਚ ਗਈ ਹੈ। ਗੈਸ ਸਿਲੰਡਰ ਦੀ ਕੀਮਤ ਵਿਚ 90 ਫ਼ੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ ਦੁੱਧ ਬਣਾਉਣ ਵਾਲਾ ਪਾਉਡਰ 250 ਰੁਪਏ ਦੇ ਵਾਧੇ ਨਾਲ 1195 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਿਆ। ਦੇਸ਼ ਵਿਚ ਆਟਾ, ਸ਼ੱਕਰ, ਸੀਮੈਂਟ ਸਮੇਤ ਕਈ ਹੋਰ ਜ਼ਰੂਰੀ ਵਸਤੂਆਂ ਦੀ ਕੀਮਤ ਵੀ ਬਹੁਤ ਵੱਧ ਗਈ ਹੈ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ
ਵੀਰਵਾਰ ਰਾਤ ਨੂੰ ਸ੍ਰੀਲੰਕਾਈ ਸਰਕਾਰ ਨੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਦੇ ਬਾਅਦ ਦੁੱਧ ਪਾਊਡਰ, ਗੈਸ, ਆਟਾ ਅਤੇ ਸੀਮੈਂਟ ਦੀ ਕੀਮਤ ਨਿਯੰਤਰਨ ਪ੍ਰਣਾਲੀ ਖ਼ਤਮ ਕਰਨ ਦਾ ਫ਼ੈਸਲ ਕੀਤਾ ਸੀ। ਇਹ ਫ਼ੈਸਲਾ ਇਸ ਲਈ ਲਿਆ ਗਿਆ, ਕਿਉਂਕਿ ਕੋਵਿਡ ਮਹਾਮਾਰੀ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੇ ਸਾਲ 2020 ਵਿਚ ਆਯਾਤ ’ਤੇ ਪਾਬੰਦੀ ਲਗਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਦਾ ਉਪਾਅ ਕੀਤਾ ਸੀ। ਇਸ ਕਾਰਨ ਦੇਸ਼ ਵਿਚ ਜ਼ਰੂਰੀ ਵਸਤੂਆਂ ਦੀ ਕਮੀ ਹੋ ਗਈ। ਡਾਲਰ ਦੀ ਘਾਟ ਕਾਰਨ ਆਯਾਤਕਾਰ ਬਾਹਰੋਂ ਲਿਆਂਦੇ ਸਾਮਾਨ ਦੀ ਅਦਾਇਗੀ ਕਰਨ ਵਿਚ ਅਸਮਰੱਥ ਹਨ। ਇਸ ਨਾਲ ਸਪਲਾਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਨਾ ਹੋਣ ’ਤੇ ਨੈਸ਼ਨਲ ਸ਼ੂਟਿੰਗ ਖਿਡਾਰੀ ਨੇ ਕੀਤੀ ਖੁਦਕੁਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।