ਸ਼੍ਰੀਲੰਕਾ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ਮੌਕੇ ਜਾਰੀ ਕੀਤੇ ਸਿੱਕੇ

Wednesday, Jul 07, 2021 - 04:30 PM (IST)

ਸ਼੍ਰੀਲੰਕਾ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ਮੌਕੇ ਜਾਰੀ ਕੀਤੇ ਸਿੱਕੇ

ਕੋਲੰਬੋ (ਏਜੰਸੀ) : ਸ਼੍ਰੀਲੰਕਾ ਦੇ ਸੈਂਟਰਲ ਬੈਂਕ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ ਅਤੇ ਬੀਜਿੰਗ ਨਾਲ ਦੋ-ਪੱਖੀ ਸਬੰਧਾਂ ਦੇ 65 ਸਾਲ ਪੂਰੇ ਹੋਣ ਮੌਕੇ ਸੋਨੇ ਦੇ 2 ਅਤੇ ਚਾਂਦੀ ਦਾ 1 ਸਿੱਕਾ ਜਾਰੀ ਕੀਤਾ। ਸ਼੍ਰੀਲੰਕਾ ਨੇ ਇਸ ਤੋਂ ਪਹਿਲਾਂ 1998 ਵਿਚ ਦੇਸ਼ ਨੂੰ ਬ੍ਰਿਟੇਨ ਤੋਂ ਮਿਲੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਮੌਕੇ ਸੋਨੇ ਦਾ ਸਿੱਕਾ ਜਾਰੀ ਕੀਤਾ ਸੀ। ਅਜਿਹਾ ਪਹਿਲੀ ਵਾਰ ਹੈ, ਜਦੋਂ ਸ਼੍ਰੀਲੰਕਾ ਨੇ ਕਿਸੇ ਦੂਜੇ ਦੇਸ਼ ਦੀ ਰਾਜਨੀਤਕ ਪਾਰਟੀ ਦੇ ਸਨਮਾਨ ਵਿਚ ਸਿੱਕੇ ਜਾਰੀ ਕੀਤੇ ਹਨ।

ਬੈਂਕ ਨੇ ਕਿਹਾ, ‘ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਆਪਸੀ ਵਿਸ਼ਵਾਸ ਨੂੰ ਇਕ ਨਵੀਂ ਪਛਾਣ ਦੇਣ ਲਈ ਸਰਕਾਰ ਦੇ ਹੁਕਮ ’ਤੇ ਸਿੱਕੇ ਜਾਰੀ ਕੀਤੇ ਗਏ।’ ਇਹ ਸਿੱਕੇ 1000 ਰੁਪਏ ਮੁੱਲ ਦੇ ਬਰਾਬਰ ਹਨ। ਸੈਂਟਰਲ ਬੈਂਕ ਨੇ 2012 ਵਿਚ ਜਾਪਾਨ ਨਾਲ ਰਾਜਨੀਤਕ ਸਬੰਧਾਂ ਦੇ 60 ਸਾਲ ਪੂਰੇ ਹੋਣ ਮੌਕੇ ਨਿਕੇਲ ਚੜ੍ਹਾਇਆ ਹੋਇਆ ਚਾਂਦੀ ਦਾ ਸਿੱਕਾ ਜਾਰੀ ਕੀਤਾ ਸੀ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਵੀਰਵਾਰ ਨੂੰ ਤਿਏਨ ਆਨ ਮੇਨ ਸਕੁਏਅਰ ’ਤੇ 100 ਸਾਲ ਪੂਰੇ ਹੋਣ ਦਾ ਜ਼ਸਨ ਮਨਾਇਆ ਸੀ।
 


author

cherry

Content Editor

Related News