ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ
Wednesday, Apr 15, 2026 - 01:16 PM (IST)
ਕੋਲੰਬੋ (ਭਾਸ਼ਾ): ਸ੍ਰੀਲੰਕਾ ਨੇ ਅਮਰੀਕੀ ਪਣਡੁੱਬੀ ਹਮਲੇ ਅਤੇ ਤਕਨੀਕੀ ਖਰਾਬੀ ਕਾਰਨ ਸੰਕਟ ਵਿੱਚ ਫਸੇ ਦੋ ਈਰਾਨੀ ਜਹਾਜ਼ਾਂ ਦੇ 230 ਤੋਂ ਵੱਧ ਜਲ ਸੈਨਿਕਾਂ ਨੂੰ ਸੁਰੱਖਿਅਤ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ । ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਕੁੱਲ 238 ਮਲਾਹਾਂ ਨੂੰ ਮੰਗਲਵਾਰ ਦੇਰ ਰਾਤ ਤੁਰਕੀ ਦੀ ਇੱਕ ਏਅਰਲਾਈਨ ਦੇ ਵਿਸ਼ੇਸ਼ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ।
ਅਮਰੀਕੀ ਹਮਲੇ ਵਿੱਚ 84 ਮਲਾਹਾਂ ਦੀ ਹੋਈ ਸੀ ਮੌਤ
ਸਰੋਤਾਂ ਮੁਤਾਬਕ ਇਹ ਸੰਕਟ 4 ਮਾਰਚ ਨੂੰ ਸ਼ੁਰੂ ਹੋਇਆ ਸੀ ਜਦੋਂ ਈਰਾਨੀ ਜਲ ਸੈਨਾ ਦਾ ਜਹਾਜ਼ 'ਆਈਰਿਸ ਡੇਨਾ' (IRIS Dena) ਸ੍ਰੀਲੰਕਾ ਦੇ ਅੰਤਰਰਾਸ਼ਟਰੀ ਜਲ ਖੇਤਰ ਦੇ ਬਾਹਰ ਅਮਰੀਕੀ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਇਸ ਭਿਆਨਕ ਹਮਲੇ ਵਿੱਚ ਈਰਾਨ ਦੇ 84 ਮਲਾਹਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 32 ਹੋਰਾਂ ਨੂੰ ਸ੍ਰੀਲੰਕਾਈ ਅਧਿਕਾਰੀਆਂ ਨੇ ਬਚਾ ਲਿਆ ਸੀ। ਮਾਰੇ ਗਏ ਮਲਾਹਾਂ ਦੀਆਂ ਦੇਹਾਂ ਨੂੰ 14 ਮਾਰਚ ਨੂੰ ਹੀ ਈਰਾਨੀ ਦੂਤਾਵਾਸ ਰਾਹੀਂ ਵਾਪਸ ਭੇਜ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ ਜੰਗਬੰਦੀ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
ਦੂਜੇ ਜਹਾਜ਼ ਵਿੱਚ ਆਈ ਸੀ ਤਕਨੀਕੀ ਖਰਾਬੀ
ਇਸ ਘਟਨਾ ਦੇ ਮਹਿਜ਼ ਤਿੰਨ ਦਿਨਾਂ ਬਾਅਦ ਈਰਾਨ ਦੇ ਇੱਕ ਹੋਰ ਜਹਾਜ਼ 'ਆਈਰਿਸ ਬੁਸ਼ਹਿਰ' (IRIS Bushehr) ਦਾ ਇੰਜਣ ਫੇਲ੍ਹ ਹੋਣ ਦੀ ਖ਼ਬਰ ਆਈ ਸੀ। ਮਨੁੱਖੀ ਆਧਾਰ 'ਤੇ ਸ੍ਰੀਲੰਕਾ ਨੇ ਇਸ ਜਹਾਜ਼ ਨੂੰ ਆਪਣੇ ਜਲ ਖੇਤਰ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਇਸ ਜਹਾਜ਼ 'ਤੇ ਸਵਾਰ 200 ਤੋਂ ਵੱਧ ਲੋਕਾਂ ਨੂੰ ਕੋਲੰਬੋ ਦੇ ਵੈਲੀਸਾਰਾ ਸਥਿਤ ਜਲ ਸੈਨਾ ਕੇਂਦਰ ਵਿੱਚ ਰੱਖਿਆ ਗਿਆ ਸੀ। ਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਨੂੰ ਵਾਪਸ ਭੇਜੇ ਗਏ 238 ਮਲਾਹਾਂ ਵਿੱਚ ਦੋਵਾਂ ਜਹਾਜ਼ਾਂ ਦਾ ਅਮਲਾ ਸ਼ਾਮਲ ਸੀ। 'ਆਈਰਿਸ ਡੇਨਾ' ਦੇ ਜ਼ਖਮੀ ਮਲਾਹਾਂ ਦਾ ਗਾਲੇ ਦੇ ਇੱਕ ਰਾਸ਼ਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਦੇਖਦੇ ਹੋਏ ਸਾਰਿਆਂ ਨੂੰ ਸਵਦੇਸ਼ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
