ਸ਼੍ਰੀਲੰਕਾ ਸਰਕਾਰ ਵੱਲੋਂ ਕਰਮੀਆਂ ਨੂੰ ਇਕ ਮਹੀਨੇ ਦੀ ਤਨਖਾਹ ਦਾਨ ਕਰਨ ਦੀ ਅਪੀਲ

05/07/2020 5:42:36 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਈ ਮਹੀਨੇ ਦੀ ਆਪਣੀ ਪੂਰੀ ਤਨਖਾਹ ਜਾਂ ਉਸ ਦੇ ਇਕ ਹਿੱਸੇ ਦਾ ਯੋਗਦਾਨ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਮਦਦ ਲਈ ਦੇਣ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੇ ਸਕੱਤਰ ਪੀ.ਬੀ. ਜੈਸੁੰਦਰਾ ਨੇ ਸਰਕਾਰੀ ਖੇਤਰ ਦੇ ਸਾਰੇ ਕਰਮਚਾਰੀਆਂ ਨੂੰ 5 ਮਈ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਵਪਾਰ, ਨਿਰਯਾਤ ਅਤੇ ਟੂਰਿਜ਼ਮ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਪ੍ਰਭਾਵਿਤ ਹੋਇਆ ਹੈ। 

ਚਿੱਠੀ ਵਿਚ ਕਰਮਚਾਰੀਆਂ ਨੂੰ ਮਈ ਮਹੀਨੇ ਦੀ ਪੂਰੀ ਤਨਖਾਹ ਜਾਂ ਉਸ ਦੇ ਇਕ ਹਿੱਸੇ ਦੀ ਯੋਗਦਾਨ ਕੋਵਿਡ-19 ਮਹਾਮਾਰੀ ਦੇ ਵਿਰੁੱਧ ਸਰਕਾਰ ਦੀ ਲੜਾਈ ਵਿਚ ਮਦਦ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ,''ਭਾਵੇਂਕਿ ਇਹ ਅਰਥਵਿਵਸਥਾ 'ਤੇ ਇਕ ਅਸਥਾਈ ਦਬਾਅ ਹੋ ਸਕਦਾ ਹੈ। ਸਰਕਾਰ ਕਰਜ਼ ਦੀ ਅਦਾਇਗੀ ਲਈ ਮਜਬੂਰ ਹੈ। ਜੇਕਰ ਅਸੀਂ ਕੋਈ ਤਰੀਕਾ ਕੱਢ ਕੇ ਸਥਾਨਕ ਕਰਜ਼ ਦੇ ਭੁਗਤਾਨ ਤੋਂ ਬਚ ਵੀ ਜਾਈਏ ਤਾਂ ਵੀ ਸਾਨੂੰ ਉਪਲਬਧ ਸੀਮਤ ਸਰਕਾਰੀ ਮਾਲੀਏ ਦੀ ਵਰਤੋਂ ਕਰਦਿਆਂ ਵਿਦੇਸ਼ੀ ਕਰਜ਼ ਦੀ ਅਦਾਇਗੀ ਤਾਂ ਕਰਨੀ ਹੀ ਹੋਵੇਗੀ।'' ਜੈਸੁੰਦਰਾ ਨੇ ਕਿਹਾ ਕਿ ਇਸ ਉਦੇਸ਼ ਲਈ ਉਹ ਆਪਣੀ ਮਈ ਦੀ ਤਨਖਾਹ ਦਾਨ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਫੌਜ 'ਚ ਕੋਵਿਡ-19 ਸਰਵਾਈਵਰਜ਼ ਦੀ ਨਹੀਂ ਹੋਵੇਗੀ ਭਰਤੀ, ਮੀਮੋ ਵਾਇਰਲ

ਚਿੱਠੀ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਖੇਤਰ ਦੀ ਤਨਖਾਹ ਦੇ ਭੁਗਤਾਨ ਦੇ ਲਈ ਪ੍ਰਤੀ ਮਹੀਨੇ ਕਰੀਬ 100 ਅਰਬ ਰੁਪਏ ਦੀ ਲੋੜ ਹੁੰਦੀ ਹੈ। ਇਸ ਵਿਚ ਕੋਵਿਡ-19 ਸੰਕਟ ਤੋਂ ਉਭਰਨ ਦੇ ਬਾਅਦ ਵਿਭਿੰਨ ਖੇਤਰਾਂ ਅਤੇ ਨਿਰਧਾਰਤ ਟੀਚਿਆਂ ਦੀ ਪੂਰਤੀ ਦੇ ਲਈ ਇਕ ਆਰਥਿਕ ਮਾਡਲ ਵਿਕਸਿਤ ਕਰਨ ਲਈ ਇਕ ਨਵੇਂ ਪ੍ਰੋਗਰਾਮ ਦਾ ਗਠਨ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਕੋਰੋਨਾਵਾਇਰਸ ਦੇ 797 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚ 9 ਮੌਤਾਂ ਵੀ ਸ਼ਾਮਲ ਹਨ।


Vandana

Content Editor

Related News