ਸ਼ੀਲੰਕਾ : ਰਾਸ਼ਟਰਪਤੀ ਨੇ 72ਵੇਂ ਸੁੰਤਤਰਤਾ ਦਿਵਸ ਮੌਕੇ 512 ਕੈਦੀ ਕੀਤੇ ਰਿਹਾਅ

Monday, Feb 03, 2020 - 05:25 PM (IST)

ਸ਼ੀਲੰਕਾ : ਰਾਸ਼ਟਰਪਤੀ ਨੇ 72ਵੇਂ ਸੁੰਤਤਰਤਾ ਦਿਵਸ ਮੌਕੇ 512 ਕੈਦੀ ਕੀਤੇ ਰਿਹਾਅ

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ 72ਵੇਂ ਸੁੰਤਤਰਤਾ ਦਿਵਸ ਨੂੰ ਮਨਾਉਣ ਲਈ ਮਾਮੂਲੀ ਸਜ਼ਾ ਕੱਟ ਰਹੇ 512 ਕੈਦੀਆਂ ਨੂੰ ਇਕ ਸਧਾਰਨ ਮੁਆਫੀ ਦਿੱਤੀ, ਜੋ 4 ਫਰਵਰੀ ਨੂੰ ਹਰੇਕ ਸਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਦੇ ਮੀਡੀਆ ਡਿਵੀਜ਼ਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਨਿਆਂਮੂਰਤੀ, ਮਨੁੱਖੀ ਅਧਿਕਾਰ ਅਤੇ ਕਾਨੂੰਨ ਸੁਧਾਰ ਮੰਤਰੀ, ਨਿਮਲ ਸਿਰੀਪਲਾ ਡੀ ਸਿਲਵਾ ਦੀ ਸਿਫਾਰਿਸ਼ 'ਤੇ ਇਹ ਮੁਆਫੀ ਦਿੱਤੀ ਗਈ। 

ਪੀ.ਐੱਮ.ਡੀ. ਨੇ ਕਿਹਾ ਕਿ ਚੋਰੀ, ਭਰੋਸੇ ਦੀ ਉਲੰਘਣਾ ਤੇ ਨਸ਼ੇ ਵਿਚ ਗੱਡੀ ਚਲਾਉਣ ਜਿਹੇ ਛੋਟੇ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਕਤ ਦੋਸ਼ੀ ਜੇਲ ਦੀ ਸਜ਼ਾ ਕੱਟ ਰਹੇ ਸਨ। ਉਹਨਾਂ ਨੇ ਕਿਹਾ,''ਬਲਾਤਕਾਰ, ਲੁੱਟ-ਖੋਹ, ਗੰਭੀਰ ਯੌਨ ਸ਼ੋਸ਼ਣ ਅਤੇ ਰਿਸ਼ਵਤ ਲੈਣ ਜਿਹੇ ਵੱਡੇ ਅਪਰਾਧਾਂ ਦੇ ਲਈ ਦੋਸ਼ੀ ਪਾਏ ਜਾਣ ਵਾਲੇ ਕੋਈ ਵੀ ਅਪਰਾਧੀ ਇਸ ਸੂਚੀ ਵਿਚ ਨਹੀਂ ਹਨ।'' ਸ਼੍ਰੀਲੰਕਾ ਮੰਗਲਵਾਰ ਨੂੰ 1948 ਵਿਚ ਬ੍ਰਿਟਿਸ਼ਾਂ ਤੋਂ ਟਾਪੂ ਦੇਸ਼ ਦੀ ਰਾਜਨੀਤਕ ਸੁੰਤਤਰਤਾ ਦੀ ਯਾਦ ਵਿਚ ਰਾਜਧਾਨੀ ਵਿਚ ਇਕ ਸ਼ਾਨਦਾਰ ਪਰੇਡ ਆਯੋਜਿਤ ਕਰਕੇ ਆਪਣਾ 72ਵਾਂ ਸੁੰਤਤਰਤਾ ਦਿਵਸ ਮਨਾਏਗਾ।ਇਸ ਮੌਕੇ ਤਮਿਲ ਭਾਸ਼ਾ ਵਿਚ ਰਾਸ਼ਟਰੀ ਗੀਤ ਨਹੀਂ ਹੋਵੇਗਾ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਗੀਤ ਸਿਰਫ ਸਿੰਹਲੀ ਭਾਸ਼ਾ ਵਿਚ ਹੋਵੇਗਾ।


author

Vandana

Content Editor

Related News