ਸ਼੍ਰੀਲੰਕਾ: ਫੈਕਟਰੀ 'ਚ ਕੰਮ ਕਰ ਰਹੇ 90 ਤੋਂ ਵੱਧ ਭਾਰਤੀ ਕਾਮੇ ਕੋਰੋਨਾ ਪਾਜ਼ੇਟਿਵ

Tuesday, Jun 22, 2021 - 11:53 AM (IST)

ਸ਼੍ਰੀਲੰਕਾ: ਫੈਕਟਰੀ 'ਚ ਕੰਮ ਕਰ ਰਹੇ 90 ਤੋਂ ਵੱਧ ਭਾਰਤੀ ਕਾਮੇ ਕੋਰੋਨਾ ਪਾਜ਼ੇਟਿਵ

ਕੋਲੰਬੋ (ਭਾਸ਼ਾ) - ਸ਼੍ਰੀਲੰਕਾ ਵਿਚ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ 90 ਤੋਂ ਜ਼ਿਆਦਾ ਭਾਰਤੀ ਕਾਮੇ ਸੋਮਵਾਰ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੱਤਰੀ ਕੋਲੰਬੋ ਦੇ ਇਕ ਉਪਨਗਰ ਵਤਾਲਾ ਵਿਚ ਸਥਿਤ ਫੈਕਟਰੀ ਦੇ 120 ਕਾਮਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚ 90 ਤੋਂ ਵੱਧ ਭਾਰਤੀ ਹਨ।

ਇਹ ਵੀ ਪੜ੍ਹੋ: ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ

ਜਨ ਸਿਹਤ ਨਿਰੀਖਣ ਦੇ ਕੇਂਦਰੀ ਸੱਕਤਰ ਮਹਿੰਦਰ ਬਾਲਾਸੁਰਿਆ ਨੇ ਕਿਹਾ ਕਿ ਐਤਵਾਰ ਨੂੰ ਤਕਰੀਬਨ 192 ਕਾਮਿਆਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀਆਂ ਹਨ। ਉਨ੍ਹਾਂ ਦੱਸਿਆ ਕਿ ਸੰਕਰਮਿਤ ਪਾਏ ਗਏ 30 ਕਾਮਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਾਲਸੁਰਿਆ ਨੇ ਕਿਹਾ ਕਿ ਵਾਇਰਸ ਦੇ ਡੈਲਟਾ ਵੈਰੀਐਂਟ ਦਾ ਪਤੇ ਲਗਾਉਣ ਲਈ ਪੀੜਤ ਕਾਮਿਆਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ, ਕਿਉਂਕਿ ਡੈਲਟਾ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ।

ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ

ਕੋਲੰਬੋ ਦੇ 2 ਇਲਾਕਿਆਂ ਵਿਚ ਡੈਲਟਾ ਵੈਰੀਐਂਟ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਥਾਨਕ ਮੀਡੀਆ ਦੇ ਅਨੁਸਾਰ ਫੈਕਟਰੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਜਾਂਚ ਰਿਪੋਰਟ ਵਿਚ ਨੈਗੇਟਿਵ ਪਾਏ ਗਏ ਕਾਮਿਆਂ ਨੂੰ ਵੀ ਫੈਕਟਰੀ ਕੰਪਲੈਕਸ ਵਿਚ ਹੀ ਇਕਾਂਤਵਾਸ 'ਚ ਰੱਖਿਆ ਗਿਆ ਹੈ। ਇਸ ਦੌਰਾਨ ਸ਼੍ਰੀਲੰਕਾ ਨੇ ਸੋਮਵਾਰ ਨੂੰ ਤਾਲਾਬੰਦੀ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਯਾਤਰਾ ਪਾਬੰਦੀਆਂ ਨੂੰ ਵੀ ਘੱਟ ਕਰ ਦਿੱਤਾ ਹੈ। ਹਾਲਾਂਕਿ, ਸਿਹਤ ਅਧਿਕਾਰੀਆਂ ਨੇ ਤੀਜੀ ਲਹਿਰ ਦੇ ਵਧਣ ਨੂੰ ਲੈ ਕੇ ਸਾਵਧਾਨ ਕੀਤਾ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 2,39,689 ਮਾਮਲੇ ਸਾਹਮਣੇ ਆਏ ਹਨ, ਜਦਕਿ 2581 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News