ਸ਼੍ਰੀਲੰਕਾ ਨੂੰ ਇਸ ਸਾਲ 10 ਲੱਖ ਸੈਲਾਨੀਆਂ ਦੇ ਆਉਣ ਦੀ ਉਮੀਦ

Saturday, Aug 20, 2022 - 09:47 PM (IST)

ਸ਼੍ਰੀਲੰਕਾ ਨੂੰ ਇਸ ਸਾਲ 10 ਲੱਖ ਸੈਲਾਨੀਆਂ ਦੇ ਆਉਣ ਦੀ ਉਮੀਦ

ਅਹਿਮਦਾਬਾਦ-ਸ਼੍ਰੀਲੰਕਾ ਦੇ ਸੈਰ-ਸਪਾਟਾ ਮੰਤਰੀ ਹਰਿਨ ਫਰਨਾਂਡੋ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਸਿਆਸੀ ਸਥਿਰਤਾ ਬਹਾਲ ਹੋਣ ਦੇ ਨਾਲ ਹੀ ਸਰਕਾਰ ਨੇ ਇਸ ਸਾਲ 10 ਲੱਖ ਸੈਲਾਨੀਆਂ ਦੀ ਆਮਦ ਦਾ ਟੀਚਾ ਰੱਖਿਆ ਹੈ ਜਿਨ੍ਹਾਂ 'ਚ ਵੱਡੀ ਗਿਣਤੀ ਭਾਰਤੀ ਸੈਲਾਨੀਆਂ ਦੀ ਹੈ। ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਹਿਦਾਬਾਦ ਦੇ ਦੌਰੇ 'ਤੇ ਪਹੁੰਚੇ ਫਰਨਾਂਡੋ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਸਿਆਸੀ ਅਸਥਿਰਤਾ ਦਾ ਦੌਰ ਹੁਣ ਬੀਤ ਚੁੱਕਿਆ ਹੈ ਅਤੇ ਫਿਰ ਤੋਂ ਸੈਰ-ਸਪਾਟਾ ਗਤੀਵਿਧੀਆਂ ਦੇ ਜ਼ੋਰ ਫੜਨ ਦੀ ਉਮੀਦ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਸਾਬਕਾ ਮੰਤਰੀ ਮਾਈਕਲ ਗੋਵ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਰਿਸ਼ੀ ਸੁਨਕ ਦਾ ਕੀਤਾ ਸਮਰਥਨ

ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਸੱਭਿਆਚਾਰਕ ਅਤੇ ਧਾਰਮਿਕ ਸੈਰ-ਸਪਾਟੇ ਦੀ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਕਾਫੀ ਸਮਾਨਤਾਵਾਂ ਦੇਖ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਅਗਲਾ ਸਾਲ ਕਾਫੀ ਹੱਦ ਤੱਕ ਭਾਰਤ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਅਜੇ ਤੱਕ ਪੰਜ ਲੱਖ ਤੋਂ ਜ਼ਿਆਦਾ ਸੈਲਾਨੀ ਸ਼੍ਰੀਲੰਕਾ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ : J&K : ਪ੍ਰਸ਼ਾਸਨ ਨੇ 25 ਲੱਖ ਵਾਧੂ ਵੋਟਰਾਂ ਦੀਆਂ ਖਬਰਾਂ 'ਤੇ ਕਿਹਾ-ਤੱਥਾਂ ਨੂੰ ਗਲਤ ਢੰਗ ਨਾਲ ਕੀਤਾ ਗਿਆ ਪੇਸ਼

ਸਾਲ ਦੇ ਆਖਿਰ ਤੱਕ ਇਸ ਦੇ 10 ਲੱਖ ਸੈਲਾਨੀ ਪਹੁੰਚ ਜਾਣ ਦਾ ਅਨੁਮਾਨ ਹੈ ਜਿਸ 'ਚ ਭਾਰਤ ਦੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਸਾਲ 2018 'ਚ ਸਭ ਤੋਂ ਜ਼ਿਆਦਾ 23 ਲੱਖ ਸੈਲਾਨੀਆਂ ਨੇ ਸ਼੍ਰੀਲੰਕਾ ਦਾ ਰੁਖ਼ ਕੀਤਾ ਸੀ ਜਿਸ ਨਾਲ ਇਸ ਦੇਸ਼ ਨੂੰ ਚਾਰ-ਪੰਜ ਅਰਬ ਡਾਲਰ ਦਾ ਮਾਲੀਆ ਮਿਲਿਆ ਸੀ। ਸਾਲ 2022 ਦੇ ਆਖਿਰ ਤੱਕ ਫਰਨਾਂਡੋ ਨੇ ਦੋ ਅਰਬ ਡਾਲਰ ਦਾ ਸੈਰ-ਸਪਾਟਾ ਮਾਲੀਆ ਮਿਲਣ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਘੇਰਦਿਆਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੇ ਪ੍ਰੈੱਸ ਕਾਨਫਰੰਸ ਕਰ ਕਹੀਆਂ ਇਹ ਗੱਲਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News