ਸ਼੍ਰੀਲੰਕਾ ''ਚ ਹੜ੍ਹ ਕਾਰਨ 1 ਲੱਖ 34 ਹਜ਼ਾਰ ਲੋਕ ਪ੍ਰਭਾਵਿਤ, ਕੋਲੰਬੋ ''ਚ ਸਕੂਲ ਬੰਦ

Monday, Oct 14, 2024 - 11:05 AM (IST)

ਸ਼੍ਰੀਲੰਕਾ ''ਚ ਹੜ੍ਹ ਕਾਰਨ 1 ਲੱਖ 34 ਹਜ਼ਾਰ ਲੋਕ ਪ੍ਰਭਾਵਿਤ, ਕੋਲੰਬੋ ''ਚ ਸਕੂਲ ਬੰਦ

ਕੋਲੰਬੋ (ਏਜੰਸੀ)- ਮੋਹਲੇਧਾਰ ਮੀਂਹ ਕਾਰਨ ਸ੍ਰੀਲੰਕਾ ਦੇ ਕਈ ਹਿੱਸਿਆਂ ਵਿੱਚ ਹੜ੍ਹ ਆ ਗਿਆ ਅਤੇ ਸੋਮਵਾਰ ਨੂੰ ਰਾਜਧਾਨੀ ਕੋਲੰਬੋ ਅਤੇ ਉਪਨਗਰੀ ਇਲਾਕਿਆਂ ਵਿੱਚ ਸੋਮਵਾਰ ਨੂੰ ਸਕੂਲ ਬੰਦ ਕਰ ਦਿੱਤੇ ਗਏ। ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ ਅਨੁਸਾਰ, ਹਫ਼ਤੇ ਦੇ ਅੰਤ ਵਿੱਚ ਪਏ ਮੋਹਲੇਧਾਰ ਭਾਰੀ ਮੀਂਹ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ ਅਤੇ ਇੱਥੇ ਘਰ, ਖੇਤ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਹੜ੍ਹ 'ਚ 3 ਲੋਕ ਡੁੱਬ ਗਏ ਹਨ, ਜਦੋਂਕਿ ਕਰੀਬ 1 ਲੱਖ 34 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਕੇਂਦਰ ਨੇ ਕਿਹਾ ਕਿ ਮੀਂਹ ਅਤੇ ਹੜ੍ਹ ਕਾਰਨ 240 ਘਰ ਨੁਕਸਾਨੇ ਗਏ ਹਨ ਅਤੇ ਕਰੀਬ 7 ਹਜ਼ਾਰ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

PunjabKesari

ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਕੁਝ ਇਲਾਕਿਆਂ 'ਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਜਲ ਸੈਨਾ ਅਤੇ ਫੌਜ ਦੇ ਜਵਾਨ ਪੀੜਤਾਂ ਨੂੰ ਬਚਾਉਣ ਅਤੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਤਾਇਨਾਤ ਹਨ। ਸਥਾਨਕ ਟੈਲੀਵਿਜ਼ਨ ਚੈਨਲਾਂ ਨੇ ਕੋਲੰਬੋ ਦੇ ਉਪਨਗਰੀ ਖੇਤਰਾਂ ਵਿੱਚ ਹੜ੍ਹ ਦੀ ਸਥਿਤੀ ਦਿਖਾਈ। ਕੁਝ ਇਲਾਕਿਆਂ ਵਿੱਚ ਪਾਣੀ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਤੱਕ ਵੀ ਪਹੁੰਚ ਗਿਆ। ਸ੍ਰੀਲੰਕਾ ਵਿੱਚ ਮਈ ਤੋਂ ਮੌਨਸੂਨ ਦੇ ਮੀਂਹ ਕਾਰਨ ਹਾਲਾਤ ਖ਼ਰਾਬ ਹਨ। ਜੂਨ ਵਿੱਚ ਇੱਥੇ ਹੜ੍ਹ ਆ ਜਾਣ ਅਤੇ ਜ਼ਮੀਨ ਖਿਸਕਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਟਰੰਪ ਦੇ ਕਤਲ ਦੀ ਇਕ ਹੋਰ ਕੋਸ਼ਿਸ਼! ਰੈਲੀ ਵਾਲੀ ਥਾਂ ਨੇੜਿਓਂ ਹਥਿਆਰ ਤੇ ਬਾਰੂਦ ਸਣੇ ਵਿਅਕਤੀ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News