ਹੁਣ ਸ਼੍ਰੀਲੰਕਾ ’ਚ ਵੀ ਲੱਗੇਗੀ ਬੁਰਕਾ ਪਾਉਣ ’ਤੇ ਪਾਬੰਦੀ, 1 ਹਜ਼ਾਰ ਤੋਂ ਜ਼ਿਆਦਾ ਇਸਲਾਮਿਕ ਸਕੂਲ ਵੀ ਹੋਣਗੇ ਬੰਦ

Saturday, Mar 13, 2021 - 04:51 PM (IST)

ਕੋਲੰਬੋ : ਸ਼੍ਰੀਲੰਕਾ ਹੁਣ ਬੁਰਕਾ ਪਾਉਣ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਮਹਿੰਦਰਾ ਰਾਜਪਕਸ਼ੇ ਸਰਕਾਰ ਦੇ ਇਕ ਮੰਤਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸ਼੍ਰੀਲੰਕਾ ਜਲਦ ਹੀ ਬੁਰਕਾ ਪਾਉਣ ’ਤੇ ਪਾਬੰਦੀ ਲਗਾਏਗਾ ਅਤੇ 1 ਹਜ਼ਾਰ ਤੋਂ ਜ਼ਿਆਦਾ ਇਸਲਾਮਿਕ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਇੱਥੋਂ ਦੇ ਘੱਟ-ਗਿਣਤੀ ਮੁਸਲਿਮ ਭਾਈਚਾਰੇ ’ਤੇ ਅਸਰ ਪਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਇਟਲੀ 'ਚ ਮੁੜ ਹੋਈ ਤਾਲਾਬੰਦੀ, ਰਾਜਧਾਨੀ ਰੋਮ ਨੂੰ ਐਲਾਨਿਆ ਰੈੱਡ ਜ਼ੋਨ

ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਸਰਥ ਵੇਰਾਸੇਕੇਰਾ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਦੀ ਮਨਜ਼ੂਰੀ ਲਈ ਇਕ ਬਿੱਲ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਮੁਸਲਿਮ ਬੀਬੀਆਂ ਵੱਲੋਂ ਪਾਏ ਜਾਣ ਵਾਲੇ ਬੁਰਕੇ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਤਹਿਤ ਲਿਆ ਗਿਆ ਹੈ। ਜੇਕਰ ਇਹ ਬਿੱਲ ਕੈਬਨਿਟ ਵਿਚ ਪਾਸ ਹੋ ਜਾਂਦਾ ਹੈ ਤਾਂ ਸ਼੍ਰੀਲੰਕਾ ਦੀ ਸੰਸਦ ਇਸ ’ਤੇ ਕਾਨੂੰਨ ਬਣਾ ਸਕਦੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੇ ਮੰਤਰੀ ਦਾ ਬਿਆਨ: ਕਿਸਾਨਾਂ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਭਾਰਤ ਦਾ ਮਾਮਲਾ

ਸਰਥ ਵੇਰਾਸੇਕੇਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇ ਸਮੇਂ ਵਿਚ ਮੁਸਲਿਮ ਬੀਬੀਆਂ ਅਤੇ ਕੁੜੀਆ ਬੁਰਕਾ ਨਹੀਂ ਪਾਉਂਦੀਆਂ ਸਨ। ਇਹ ਧਾਰਮਿਕ ਅਤਿਵਾਦ ਦਾ ਸੰਕੇਤ ਹੈ ਜੋ ਹਾਲ ਹੀ ਵਿਚ ਸਾਹਮਣੇ ਆਇਆ ਹੈ। ਅਸੀਂ ਨਿਸ਼ਚਿਤ ਤੌਰ ’ਤੇ ਇਸ ’ਤੇ ਪਾਬੰਦੀ ਲਗਾਉਣ ਜਾ ਰਹੇ ਹਾਂ।’ 

ਇਹ ਵੀ ਪੜ੍ਹੋ: ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਜਗਮੀਤ ਸਿੰਘ ਦਾ ਰਿਸ਼ਤੇਦਾਰ ਗ੍ਰਿਫ਼ਤਾਰ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਸਵਿੱਟਜ਼ਰਲੈਂਡ ਨੇ ਵੀ ਜਨਮਤ ਸੰਗ੍ਰਿਹ ਕਰਕੇ ਬੁਰਕਾ ਪਾਉਣ ’ਤੇ ਪਾਬੰਦੀ ਲਗਾਈ ਸੀ।

ਇਹ ਵੀ ਪੜ੍ਹੋ: ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News