ਯੁੱਧ ਅਪਰਾਧਾਂ ਨੂੰ ਲੈ ਕੇ ਕਿਸੇ ਵੀ ਜਾਂਚ ਨੂੰ ਤਿਆਰ ਸ਼੍ਰੀਲੰਕਾਈ ਫੌਜ
Monday, Mar 18, 2019 - 04:46 PM (IST)
ਕੋਲੰਬੋ— ਸ਼੍ਰੀਲੰਕਾਈ ਫੌਜ ਗ੍ਰਹਿਯੁੱਧ ਦੌਰਾਨ ਆਪਣੇ ਫੌਜੀਆਂ 'ਤੇ ਲੱਗੇ ਮਨੁੱਖੀ ਅਧਿਕਾਰ ਉਲੰਘਣ ਦੇ ਗੰਭੀਰ ਦੋਸ਼ਾਂ ਦਾ ਬਚਾਅ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਇਹ ਗ੍ਰਹਿਯੁੱਧ ਸ਼੍ਰੀਲੰਕਾ ਨੇ ਲਿੱਟੇ ਦੇ ਖਿਲਾਫ ਲੜਿਆ ਸੀ।
ਸ਼੍ਰੀਲੰਕਾਈ ਫੌਜ 'ਤੇ 2009 'ਚ ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ (ਲਿੱਟੇ) ਨਾਲ ਖਤਮ ਹੋਏ ਫੌਜੀ ਸੰਘਰਸ਼ ਦੇ ਆਖਰੀ ਪੜਾਅ 'ਚ ਯੁੱਧ ਅਪਰਾਧਾਂ ਦੇ ਦੋਸ਼ ਲੱਗੇ ਹਨ। ਲਿੱਟੇ ਮੁਖੀ ਵੀ. ਪ੍ਰਭਾਕਰਨ ਦੇ ਮਾਰੇ ਜਾਣ ਤੋਂ ਬਾਅਦ 2009 'ਚ ਇਹ ਜੰਗ ਖਤਮ ਹੋਈ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਨੇ ਸ਼੍ਰੀਲੰਕਾ 'ਤੇ ਜੰਗ ਦੇ ਆਖਰੀ ਮਹੀਨੇ 'ਚ 40 ਹਜ਼ਾਰ ਤਮਿਲ ਨਾਗਰਿਕਾਂ ਦੀ ਹੱਤਿਆ ਦਾ ਦੋਸ਼ ਲਾਇਆ, ਜਦਕਿ ਤੱਤਕਾਲੀ ਸਰਕਾਰ ਦਾ ਕਹਿਣਾ ਹੈ ਕਿ ਉਸ ਦੌਰਾਨ ਇਕ ਵੀ ਨਾਗਰਿਕ ਦੀ ਜਾਨ ਨਹੀਂ ਲਈ ਗਈ ਸੀ।