ਸ਼੍ਰੀਲੰਕਾ ''ਚ ਕੋਰੋਨਾ ਦੇ ਇਲਾਜ ਲਈ ਪਹਿਲੀ ਐਂਟੀਵਾਇਰਲ ਗੋਲੀ ਨੂੰ ਮਿਲੀ ਮਨਜ਼ੂਰੀ

Wednesday, Nov 17, 2021 - 03:46 AM (IST)

ਕੋਲੰਬੋ - ਸ਼੍ਰੀਲੰਕਾ ਸਰਕਾਰ ਨੇ ਸਾਰਸ-ਕੋਵ-2 ਨਾਲ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਪਹਿਲੀ ਐਂਟੀਵਾਇਰਲ ਗੋਲੀ ਮੋਲਨੁਪੀਰਾਵੀਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕੋਵਿਡ- 19  ਦੇ ਇਲਾਜ ਵਿੱਚ ਪ੍ਰਭਾਵੀ ਹੈ। ਦੇਸ਼ ਦੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਰਮਾਸਿਊਟੀਕਲ ਉਤਪਾਦਨ, ਸਪਲਾਈ ਅਤੇ ਰੈਗੂਲੇਸ਼ਨ ਰਾਜ ਮੰਤਰੀ ਚੰਨਾ ਜੈਸੁਮਾਨਾ ਨੇ ਕਿਹਾ ਕਿ ਗੋਲੀ ਨੂੰ ਸ਼੍ਰੀਲੰਕਾ ਦੀ ਕੋਵਿਡ-19 ਤਕਨੀਕੀ ਕਮੇਟੀ ਅਤੇ ਮੈਡੀਕਲ ਮਾਹਿਰਾਂ ਦੇ ਪੈਨਲ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।  ਇਹ ਗੋਲੀ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਜ਼ੋਖਮ ਨੂੰ 50 ਫ਼ੀਸਦੀ ਤੱਕ ਘੱਟ ਕਰ ਦਿੰਦੀ ਹੈ। ਸ਼੍ਰੀ ਜੈਸੁਮਨਾ ਨੇ ਦੱਸਿਆ ਕਿ ਕਮੇਟੀ ਨੇ ਉਨ੍ਹਾਂ ਦੇ ਬੇਨਤੀ ਪੱਤਰ 'ਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਇਸ ਗੋਲੀ ਦੀ ਵਰਤੋ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਨੂੰ ਭਵਿੱਖ ਵਿੱਚ ਸ਼੍ਰੀਲੰਕਾ ਵਿੱਚ ਰਜਿਸਟਰ ਕੀਤਾ ਜਾਵੇਗਾ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਲਈ ਨਿਰਧਾਰਤ ਕੀਤਾ ਜਾਵੇਗਾ। ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ, ਸ਼੍ਰੀਲੰਕਾ ਵਿੱਚ ਪਿਛਲੇ ਸਾਲ ਮਾਰਚ ਤੋਂ ਹੁਣ ਤੱਕ ਕੋਰੋਨਾ ਦੇ 5, 52, 274 ਮਾਮਲੇ ਸਾਹਮਣੇ ਆਏ ਹਨ ਅਤੇ 14,016 ਲੋਕਾਂ ਦੀ ਮੌਤ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News