ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਸ਼੍ਰੀਲੰਕਾ ਦੌਰੇ ''ਤੇ
Monday, Dec 02, 2019 - 12:05 PM (IST)

ਕੋਲੰਬੋ (ਭਾਸ਼ਾ) ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੋ ਦਿਨੀਂ ਸਰਕਾਰੀ ਦੌਰੇ ਲਈ ਸ਼ੀਲੰਕਾ ਪਹੁੰਚੇ ਹਨ। ਇਸ ਦੌਰਾਨ ਕੁਰੈਸ਼ੀ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਮੁਲਾਕਾਤ ਕਰਨ ਦੀ ਆਸ ਹੈ। ਐਤਵਾਰ ਨੂੰ ਇੱਥੇ ਪਹੁੰਚਣ 'ਤੇ ਕੁਰੈਸ਼ੀ ਦਾ ਸਵਾਗਤ ਬੰਡਾਰਨਾਇਕੇ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਰਾਜਦੂਤ ਪੀ. ਸਲਵਰਾਜ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਵਧੀਕ ਸਕੱਤਰ, ਦੋ ਪੱਖੀ ਮਾਮਲਿਆਂ ਦੇ (ਪੂਰਬੀ) ਅਧਿਕਾਰੀ ਨੇ ਕੀਤਾ।
ਕੁਰੈਸ਼ੀ ਨਵੇਂ ਚੁਣੇ ਗਏ ਆਪਣੇ ਸ਼੍ਰੀਲੰਕਾਈ ਹਮਰੁਤਬਾ, ਵਿਦੇਸ਼ ਮੰਤਰੀ ਦਿਨੇਸ਼ ਗੁਣਾਵਰਡਾਨਾ ਦੇ ਨਾਲ ਵੱਖ-ਵੱਖ ਬੈਠਕਾਂ ਕਰਨਗੇ। ਦੋਵੇਂ ਦੋ-ਪੱਖੀ ਸੰਬੰਧਾਂ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਨਾਲ ਸਬੰਧਤ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ।