ਸ਼੍ਰੀਲੰਕਾ ''ਚ ਹੋਈ ਹੁਣ ਤੱਕ ਦੀ ਸਭ ਤੋਂ ਛੋਟੀ ਕੈਬਨਿਟ ਦੀ ਪਹਿਲੀ ਬੈਠਕ, 3 ਮੰਤਰੀ ਹੋਏ ਸ਼ਾਮਲ
Tuesday, Oct 01, 2024 - 05:15 PM (IST)
ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਨੈਸ਼ਨਲ ਪੀਪਲਜ਼ ਪਾਵਰ (ਐੱਨ.ਪੀ.ਪੀ.) ਗਠਜੋੜ ਦੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਛੋਟੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਈ, ਜਿਸ ਵਿਚ ਸਿਰਫ਼ 3 ਮੰਤਰੀਆਂ ਨੇ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਵੀਂ ਕੈਬਨਿਟ ਦੇ ਬੁਲਾਰੇ ਵਿਜਿਤਾ ਹੇਰਾਥ ਨੇ ਦੱਸਿਆ ਕਿ ਸੋਮਵਾਰ ਨੂੰ ਹੋਈ ਇਸ ਬੈਠਕ ਵਿਚ ਨਵ-ਨਿਯੁਕਤ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਅਤੇ ਪ੍ਰਧਾਨ ਮੰਤਰੀ ਡਾ: ਹਰੀਨੀ ਅਮਰਸੂਰੀਆ ਤੋਂ ਇਲਾਵਾ ਉਹ ਸ਼ਾਮਲ ਹੋਏ। ਹੇਰਾਥ ਕੋਲ ਕਈ ਮੰਤਰਾਲਿਆਂ ਦਾ ਚਾਰਜ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਛੋਟੀ ਕੈਬਨਿਟ ਮੀਟਿੰਗ ਸੀ।
ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ
ਰਾਸ਼ਟਰਪਤੀ ਦਿਸਾਨਾਇਕ ਨੇ ਪਿਛਲੇ ਹਫ਼ਤੇ ਸੰਸਦ ਭੰਗ ਕਰਨ ਤੋਂ ਪਹਿਲਾਂ ਆਪਣੇ ਸਮੇਤ 4 ਮੈਂਬਰਾਂ ਦੀ ਕੈਬਨਿਟ ਬਣਾਈ ਸੀ। ਸ਼੍ਰੀਲੰਕਾ ਦੀ ਸੰਸਦ ਦੇ 225 ਮੈਂਬਰਾਂ ਦੀ ਚੋਣ ਲਈ 14 ਨਵੰਬਰ ਨੂੰ ਸੰਸਦੀ ਚੋਣਾਂ ਹੋਣਗੀਆਂ। ਦੇਸ਼ ਦੇ ਸੰਵਿਧਾਨ ਮੁਤਾਬਕ ਮੰਤਰੀ ਮੰਡਲ ਵਿੱਚ ਵੱਧ ਤੋਂ ਵੱਧ 25 ਮੰਤਰੀ ਹੋ ਸਕਦੇ ਹਨ। ਹੇਰਾਥ ਨੇ ਕਿਹਾ ਕਿ ਅਗਲੀਆਂ ਚੋਣਾਂ ਜਿੱਤਣ ਤੋਂ ਬਾਅਦ ਵੀ ਇਹੀ ਗਿਣਤੀ ਬਣੀ ਰਹੇਗੀ ਅਤੇ ਕਿਸੇ ਵੀ ਰਾਜ ਮੰਤਰੀ ਦੀ ਨਿਯੁਕਤੀ ਨਹੀਂ ਕੀਤੀ ਜਾਵੇਗੀ। ਸ਼੍ਰੀਲੰਕਾ ਵਿੱਚ ਸੰਸਦੀ ਚੋਣਾਂ ਅਜਿਹੇ ਸਮੇਂ ਵਿੱਚ ਹੋਣਗੀਆਂ ਜਦੋਂ ਟਾਪੂ ਦੇਸ਼ ਨੇ 2022 ਦੇ ਆਰਥਿਕ ਸੰਕਟ ਤੋਂ ਹੌਲੀ ਹੌਲੀ ਉਭਰਨ ਦੇ ਸੰਕੇਤ ਦਿੱਤੇ ਹਨ। ਹੇਰਾਥ ਨੇ ਕਿਹਾ ਕਿ ਸੰਸਦੀ ਚੋਣਾਂ 'ਤੇ 11 ਅਰਬ ਸ਼੍ਰੀਲੰਕਾਈ ਰੁਪਏ ਖਰਚ ਹੋਣਗੇ।
ਇਹ ਵੀ ਪੜ੍ਹੋ: 3 ਵਾਹਨਾਂ ਦੀ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8