ਸ਼੍ਰੀਲੰਕਾ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਸਾਬਕਾ ਰਾਸ਼ਟਰਪਤੀ ਦੇ ਬੇਟੇ ਨੂੰ ਕੀਤਾ ਗ੍ਰਿਫਤਾਰ

Wednesday, Jun 17, 2026 - 06:15 PM (IST)

ਸ਼੍ਰੀਲੰਕਾ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਸਾਬਕਾ ਰਾਸ਼ਟਰਪਤੀ ਦੇ ਬੇਟੇ ਨੂੰ ਕੀਤਾ ਗ੍ਰਿਫਤਾਰ

ਕੋਲੰਬੋ : ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ਿਤਾ ਰਾਜਪਕਸ਼ੇ ਨੂੰ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ। ਯੋਸ਼ਿਤਾ ਇਸ ਮਾਮਲੇ ਵਿਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ।

ਰਾਜਪਕਸ਼ੇ ਦੀਆਂ ਔਲਾਦਾਂ ਵਿਚੋਂ ਦੂਜੇ ਨੰਬਰ ਦੇ ਪੁੱਤਰ ਯੋਸ਼ਿਤਾ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਲਈ ਸੰਮਣ ਜਾਰੀ ਕੀਤਾ ਸੀ। ਸੀਆਈਏਬੀਓਸੀ ਨੇ ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ਿਤਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੈ। ਸੀਆਈਏਬੀਓਸੀ ਨੇ ਇਕ ਬਿਆਨ ਵਿਚ ਕਿਹਾ ਕਿ ਯੋਸ਼ਿਤਾ ਨੇ ਇਕ ਨੇਵੀ ਕੈਡਿਟ ਦੇ ਰੂਵ ਵਿਚ ਸੇਵਾ ਸ਼ੁਰੂ ਕੀਤੀ ਸੀ, ਪਰ ਕਥਿਤ ਤੌਰ ਉੱਤੇ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਹੀ ਉਨ੍ਹਾਂ ਨੂੰ 2006 ਵਿਚ ਸ਼੍ਰੀਲੰਕਾ ਨੇਵੀ ਦੀ ਕਾਰਜਕਾਰੀ ਸ਼ਾਖਾ ਵਿਚ ਇਕ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। 

ਕਮਿਸ਼ਨ ਦਾ ਇਹ ਵੀ ਦੋਸ਼ ਹੈ ਕਿ ਬਾਅਦ ਵਿਚ ਉਨ੍ਹਾਂ ਨੂੰ ਤੈਅ ਭਰਤੀ ਤੇ ਸਿਖਲਾਈ ਪ੍ਰਕਿਰਿਆ ਨੂੰ ਪਾਸੇ ਕਰ ਕੇ ਸਰਕਾਰੀ ਪੈਸੇ ਉੱਤੇ ਬ੍ਰਿਟਿਸ਼ ਰਾਇਲ ਨੇਵਲ ਕਾਲੇਜ ਵਿਚ ਇਕ ਸਿਖਲਾਈ ਪਾਠਕ੍ਰਮ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ। ਸੀਆਈਏਬੀਓਸੀ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਇਨ੍ਹਾਂ ਕਥਿਤ ਅਪਰਾਧਾਂ ਦੇ ਸਿਲਸਿਲੇ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News