ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ''ਤਾ ਐਲਾਨ

Thursday, Jun 25, 2026 - 10:27 AM (IST)

ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ''ਤਾ ਐਲਾਨ

ਇੰਟਰਨੈਸ਼ਨਲ ਡੈਸਕ- ਵੇਨੇਜ਼ੁਏਲਾ 'ਚ ਬੁੱਧਵਾਰ ਨੂੰ ਇੱਕ ਤੋਂ ਬਾਅਦ ਇੱਕ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਭਾਰੀ ਤਬਾਹੀ ਮਚੀ ਹੈ। ਇਸ ਭੂਚਾਲ ਨੂੰ ਸਦੀ ਦਾ ਸਭ ਤੋਂ ਭਿਆਨਕ ਭੂਚਾਲ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਵੱਡੇ ਪੱਧਰ 'ਤੇ ਜਾਨੀ-ਮਾਲੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਵੇਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ 'ਚ ਕਈ ਇਮਾਰਤਾਂ ਬਿਲਕੁਲ ਢਹਿ-ਢੇਰੀ ਹੋ ਗਈਆਂ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵੇਨੇਜ਼ੁਏਲਾ ਦੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮੈਕੇਸ਼ੀਆ ਸਥਿਤ ਸਾਈਮਨ ਬੋਲੀਵਰ ਏਅਰਪੋਰਟ ਨੂੰ ਵੀ ਭਾਰੀ ਨੁਕਸਾਨ ਮਗਰੋਂ ਬੰਦ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਡੈਲਸੀ ਨੇ ਦੇਸ਼ 'ਚ ਅਗਲੇ ਕੁਝ ਦਿਨਾਂ ਤੱਕ ਸਕੂਲ-ਕਾਲਜਾਂ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਤੇ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਕਾਰਜਾਂ 'ਤੇ ਵੀ ਰੋਕ ਰਹੇਗੀ। 

URGENTE 🇻🇪 | ¡ÚLTIMA HORA VENEZUELA! 🚨

Delcy Rodríguez, después de 3 horas, se pronuncia:

"Quiero anunciar que no habrá clases en los siguientes días de esta semana, así como que habrá suspensión de actividades no consustanciales con servicio esencial. pic.twitter.com/RtF1EOV2ar

— ¡DIFUNDELO YA! (@DIFUNDELOYA) June 25, 2026

ਇਹ ਵੀ ਪੜ੍ਹੋ- Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ ਵੱਡੀ ਕਾਰਵਾਈ

ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ, ਵੇਨੇਜ਼ੁਏਲਾ 'ਚ ਪਹਿਲਾ ਭੂਚਾਲ ਬੁੱਧਵਾਰ ਸ਼ਾਮ ਦੇ ਸਮੇਂ ਆਇਆ, ਜਿਸ ਦੀ ਤੀਬਰਤਾ 7.1 ਦਰਜ ਕੀਤੀ ਗਈ। ਇਸ ਦੇ ਠੀਕ ਇੱਕ ਮਿੰਟ ਬਾਅਦ ਹੀ ਇਸ ਤੋਂ ਵੀ ਭਿਆਨਕ ਤੇ ਤੇਜ਼ 7.5 ਤੀਬਰਤਾ ਦਾ ਇੱਕ ਹੋਰ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਦੋਵਾਂ ਭੂਚਾਲਾਂ ਦਾ ਕੇਂਦਰ ਰਾਜਧਾਨੀ ਕਾਰਾਕਾਸ ਤੋਂ ਲਗਭਗ 160 ਕਿਲੋਮੀਟਰ ਪੱਛਮ ਵਿੱਚ ਸਥਿਤ ਤੱਟਵਰਤੀ ਸ਼ਹਿਰ 'ਮੋਰੋਨ' ਦੇ ਨੇੜੇ ਸੀ। ਇਹੀ ਨਹੀਂ, ਇਨ੍ਹਾਂ ਝਟਕਿਆਂ ਤੋਂ ਬਾਅਦ ਦੇਸ਼ 'ਚ 2 ਦਰਜਨ ਤੋਂ ਵੱਧ ਆਫਟਰਸ਼ਾਕਸ ਵੀ ਮਹਿਸੂਸ ਕੀਤੇ ਗਏ ਹਨ। 

ਭਿਆਨਕ ਭੂਚਾਲ ਕਾਰਨ ਰਾਜਧਾਨੀ ਕਾਰਾਕਾਸ ਵਿੱਚ ਕਈ ਇਮਾਰਤਾਂ ਢਹਿ ਗਈਆਂ, ਜਿਸ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਖੁੱਲ੍ਹੇ ਮੈਦਾਨਾਂ ਤੇ ਸੜਕਾਂ 'ਤੇ ਆ ਗਏ। ਫਿਲਹਾਲ ਜਾਨੀ-ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਵੀ ਔਖ਼ਾ ਹੈ, ਪਰ ਫਿਲਹਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਤੇ ਰੈਸਕਿਊ ਟੀਮਾਂ ਮਲਬਾ ਹਟਾਉਣ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਕੰਮ ਵਿੱਚ ਜੁਟ ਗਈਆਂ ਹਨ। ਸਰਕਾਰ ਨੇ ਨਾਗਰਿਕਾਂ ਨੂੰ ਆਫਟਰਸ਼ਾਕਸ ਦੇ ਖ਼ਤਰੇ ਕਾਰਨ ਅਲਰਟ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News