ਸ਼੍ਰੀਲੰਕਾ ਨੇ ਜਾਰੀ ਕੀਤਾ ਨਵਾਂ ਨਕਸ਼ਾ, ਨਵੇਂ ਪ੍ਰਾਜੈਕਟਾਂ ਨੂੰ ਕੀਤਾ ਸ਼ਾਮਲ
Monday, Jul 22, 2019 - 10:25 AM (IST)

ਕੋਲੰਬੋ (ਬਿਊਰੋ)— ਸ਼੍ਰੀਲੰਕਾ ਨੇ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਹੈ। ਇਸ ਵਿਚ ਕੋਲੰਬੋ ਪੋਰਟ ਸਿਟੀ ਅਤੇ ਹੰਬਨਟੋਟਾ ਬੰਦਰਗਾਹ ਸਮੇਤ ਵਿਕਾਸ ਦੇ ਕਈ ਪ੍ਰਾਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚੀਨ ਦੀ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਦੇ ਇੰਸਪੈਕਟਰ ਜਨਰਲ ਪੀ. ਸੰਗਕਾਰਾ ਨੇ ਵੀਰਵਾਰ ਨੂੰ ਕੋਲੰਬੋ ਵਿਚ ਚੀਨ ਦੀ ਸਰਕਾਰੀ ਗੱਲਬਾਤ ਕਮੇਟੀ ਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਨਕਸ਼ੇ ਦੀਆਂ 50 ਹਜ਼ਾਰ ਸੀਰੀਜ਼ 1995 ਵਿਚ ਤਿਆਰ ਕੀਤੀਆਂ ਗਈਆਂ ਸਨ। ਉਸ ਨੂੰ ਅਪਡੇਟ ਕੀਤਾ ਗਿਆ ਹੈ।
ਉਸ ਵਿਚ ਨਵੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਕਸ਼ੇ ਦਾ ਇਹ ਨਵਾਂ ਐਡੀਸ਼ਨ ਹਾਲ ਹੀ ਵਿਚ ਜਾਰੀ ਕੀਤਾ ਗਿਆ ਹੈ। ਨਵੇਂ ਨਕਸ਼ੇ ਵਿਚ ਚੀਨ ਦੀ ਮਦਦ ਨਾਲ ਤਿਆਰ ਹੋਏ ਕਈ ਪ੍ਰਾਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਗਕਾਰਾ ਨੇ ਕਿਹਾ ਕਿ ਕੁਝ ਮਹੱਤਵਪੂਰਣ ਤਬਦੀਲੀਆਂ ਵਿਚ ਦੇਸ਼ ਦੇ ਦੱਖਣੀ ਹਿੱਸੇ ਵਿਚ ਕੋਲੰਬੋ ਪੋਰਟ ਸਿਟੀ ਅਤੇ ਹੰਬਨਟੋਟਾ ਬੰਦਰਗਾਹ
ਉੱਤਰੀ ਮੱਧ ਸੂਬੇ ਵਿਚ ਮੋਰਗਹਕੰਡਾ ਰਿਜ਼ਰਵੇਅਰ ਅਤੇ ਨਵੇਂ ਹਾਈਵੇਅ ਸ਼ਾਮਲ ਹਨ। ਉਨਾਂ ਨੇ ਕਿਹਾ ਕਿ ਹੁਣ ਹਰੇਕ 2 ਸਾਲ ਵਿਚ ਨਕਸ਼ੇ ਵਿਚ ਨਵੀਆਂ ਜਾਣਕਾਰੀਆਂ ਸ਼ਾਮਲ ਕੀਤੀਆਂ ਜਾਣਗੀਆਂ।