ਕੋਲੰਬੋ ਅੰਤਰਰਾਸ਼ਟਰੀ ਹਵਾਈ ਅੱਡਾ ਖੁੱਲ਼੍ਹਣ ਦੀ ਤਰੀਕ ਮੁੜ ਟਲੀ

06/28/2020 5:08:37 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਨੇ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮੁੜ ਖੋਲ੍ਹਣ ਦੀ ਤਰੀਕ ਅੱਗੇ ਵਧਾ ਦਿੱਤੀ ਹੈ।ਉਸ ਨੇ ਕਿਹਾ ਕਿ ਵਿਦੇਸ਼ਾਂ ਵਿਚ ਫਸੇ ਸ਼੍ਰੀਲੰਕਾ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਉਸ ਨੇ ਹਾਲੇ ਹੋਰ ਵਿਵਸਥਾਵਾਂ ਕਰਨੀਆਂ ਹਨ। ਪਹਿਲਾਂ ਹਵਾਈ ਅੱਡਾ 1 ਅਗਸਤ ਨੂੰ ਖੋਲ੍ਹਿਆ ਜਾਣਾ ਸੀ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਕੰਪਨੀ ਨੂੰ ਇਨਸਾਨਾਂ 'ਤੇ ਕੀਤੇ ਕੋਰੋਨਾ ਵੈਕਸੀਨ ਟ੍ਰਾਇਲ 'ਚ ਮਿਲੇ ਸਕਰਾਤਮਕ ਨਤੀਜੇ

ਸਰਕਾਰ ਨੇ ਹਵਾਈ ਅੱਡੇ ਨੂੰ 1 ਅਗਸਤ ਨੂੰ ਮੁੜ ਖੋਲ੍ਹਣ ਦਾ ਫੈਸਲਾ ਇਸ ਲਈ ਕੀਤਾ ਸੀ ਕਿਉਂਕਿ ਇੱਥੇ ਅਪ੍ਰੈਲ ਮਹੀਨੇ ਦੇ ਅਖੀਰ ਤੋਂ ਕੋਵਿਡ-19 ਇਨਫੈਕਸ਼ਨ ਦੇ ਭਾਈਚਾਰਕ ਪੱਧਰ 'ਤੇ ਫੈਲਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਵਾਈ ਅੱਡਾ ਅਥਾਰਿਟੀ ਦੇ ਪ੍ਰਧਾਨ ਰਿਟਾਇਰਡ ਮੇਜਰ ਜਨਰਲ ਜੀ.ਏ. ਚੰਦਰਸਿਰਿ ਨੇ ਦੱਸਿਆ ਕਿ ਹੁਣ ਕੋਲੰਬੋ ਅੰਤਰਰਾਸ਼ਟਰੀ ਹਵਾਈ ਅੱਡਾ 1 ਅਗਸਤ ਨੂੰ ਨਹੀਂ ਖੁੱਲ੍ਹੇਗਾ ਅਤੇ ਇਸ ਵਿਚ ਹਾਲੇ ਦੇਰੀ ਹੋਵੇਗੀ। ਉਹਨਾਂ ਨੇ ਕਿਹਾ,''ਇਹ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਸ਼੍ਰੀਲੰਕਾਈ ਪ੍ਰਵਾਸੀ ਕਾਮਿਆਂ ਨੂੰ ਦੇਸ਼ ਵਾਪਸ ਲਿਆਉਣ ਦੇ ਲਿਹਾਜ ਨਾਲ ਬੰਦੋਬਸਤ ਕਰਨੇ ਹਨ।'' ਗੌਰਤਲਬ ਹੈ ਕਿ ਸ਼੍ਰੀਲੰਕਾ ਵਿਚ ਕੋਰੋਨਾਵਾਇਰਸ ਦੇ 2 ਹਜ਼ਾਰ ਤੋਂ ਕੁਝ ਵਾਧੂ ਮਾਮਲੇ ਹਨ ਅਤੇ 11 ਪੀੜਤਾਂ ਦੀ ਮੌਤ ਹੋਈ ਹੈ। 1 ਜੂਨ ਤੋਂ ਇੱਥੇ ਕੋਵਿਡ-19 ਦੇ ਕਾਰਨ ਕਿਸੇ ਦੀ ਮੌਤ ਨਹੀਂ ਹੋਈ।


Vandana

Content Editor

Related News