ਸ਼੍ਰੀਲੰਕਾ ਦੀ ਹਵਾਈ ਫੌਜ ਦਾ ਹੈਲੀਕਾਪਟਰ ਕਰੈਸ਼, 4 ਲੋਕਾਂ ਦੀ ਮੌਤ

01/03/2020 12:08:09 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਪਰਬਤੀ ਖੇਤਰ ਹਾਪੁਤਲੇ ਵਿਚ ਹਵਾਈ ਫੌਜ ਦਾ ਇਕ ਹੈਲੀਕਾਪਟਰ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਚੀਨ ਵਿਚ ਬਣਿਆ ਵਾਈ-12 ਹੈਲੀਕਾਪਟਰ ਪੂਰਬੀ ਤੱਟ ਵੱਲ ਉਡਾਣ ਭਰ ਰਿਹਾ ਸੀ, ਉਸੇ ਦੌਰਾਨ ਇਹ ਪਰਬਤੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹੈਲੀਕਾਪਟਰ ਨੇ ਦੱਖਣੀ ਮਿਲਟਰੀ ਹਵਾਈ ਅੱਡੇ ਵੀਰਾਵਿਲਾ ਤੋਂ ਉਡਾਣ ਭਰੀ ਸੀ।


Vandana

Content Editor

Related News