ਭਿਆਨਕ ਧਮਾਕਿਆਂ ਤੋਂ ਡਰੇ ਸ਼੍ਰੀਲੰਕਾਈ ਨਾਗਰਿਕਾਂ ਦਾ ਸਵਾਲ : ''ਭਗਵਾਨ ਕਿੱਥੇ ਹੈ''?

04/22/2019 3:47:44 PM

ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਵਿਚ ਹੋਏ ਭਿਆਨਕ ਧਮਾਕਿਆਂ ਤੋਂ ਬਾਅਦ ਜਖ਼ਮੀ ਬੱਚਿਆਂ ਨੂੰ ਲੈ ਕੇ ਕੋਲੰਬੋ ਦੇ ਇਕ ਹਸਪਤਾਲ ਪੁੱਜੇ ਸ਼ਾਂਤਾ ਪ੍ਰਸਾਦ ਦੇ ਮਨ ਵਿਚ ਦੇਸ਼ ਦੇ ਭਿਆਨਕ ਗ੍ਰਹਿ ਯੁੱਧ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ, ''ਕੱਲ ਮੈਂ ਕਰੀਬ 8 ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਲੈ ਕੇ ਗਿਆ। ਐਤਵਾਰ ਨੂੰ ਸ਼੍ਰੀਲੰਕਾ ਦੇ ਹੋਟਲਾਂ ਅਤੇ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਧਮਾਕਿਆਂ ਵਿਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸਾਦ ਨੇ ਕਿਹਾ, ''ਜਖ਼ਮੀਆਂ ਵਿਚ ਮੇਰੀ ਧੀਆਂ ਦੀ ਉਮਰ ਦੇ ਬਰਾਬਰ ਦੀਆਂ 6 ਅਤੇ 8 ਸਾਲ ਦੀ 2 ਬੱਚੀਆਂ ਸਨ। ਉਹ ਸਟਰੇਚਰ 'ਤੇ ਜ਼ਖ਼ਮੀਆਂ ਨੂੰ ਹਸਪਤਾਲ ਦੇ ਅੰਦਰ ਅਤੇ ਵਾਰਡਾਂ ਵਿਚ ਪਹੁੰਚਾਉਣ ਵਿਚ ਮਦਦ ਕਰ ਰਹੇ ਸਨ। ਉਨ੍ਹਾਂ ਕਿਹਾ, ''ਜ਼ਖ਼ਮੀਆਂ ਦੇ ਕੱਪੜੇ ਫਟੇ ਹੋਏ ਸਨ ਅਤੇ ਉਹ ਖੂਨ ਨਾਲ ਲੱਥਪਥ ਸਨ।

PunjabKesari

ਐਤਵਾਰ ਨੂੰ ਸ਼੍ਰੀਲੰਕਾ ਦੀਆਂ ਚਰਚਾਂ ਅਤੇ ਆਲੀਸ਼ਾਨ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੇ ਦੇਸ਼ ਦੇ ਲੋਕਾਂ ਦੇ ਮਨ ਵਿਚ ਕਰੀਬ ਤਿੰਨ ਦਹਾਕੇ ਤੱਕ ਚਲੇ ਸੰਘਰਸ਼ ਦੀ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ, ਜਿਸ ਵਿਚ ਕਰੀਬ 1 ਲੱਖ ਲੋਕ ਮਾਰੇ ਗਏ ਸਨ। ਉਨ੍ਹਾਂ ਦਿਨਾਂ ਵਿਚ ਬੰਬ ਹਮਲੇ ਰੋਜ਼ਾਨਾ ਦੀ ਗੱਲ ਹੋਇਆ ਕਰਦੇ ਸਨ ਅਤੇ ਕਈ ਸ਼੍ਰੀਲੰਕਾ ਵਾਸੀ ਸੜਕਾਂ ਅਤੇ ਜਨਤਕ ਟ੍ਰਾਂਸਪੋਰਟ ਤੋਂ ਦੂਰ ਹੀ ਰਹਿੰਦੇ ਸਨ। ਰਾਜਧਾਨੀ ਵਿਚ ਸੜਕ ਸਫਾਈਕਰਮੀ ਮਲਾਥੀ ਵਿਕਰਮਾ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਉਹ ਆਪਣਾ ਕੰਮ ਕਰਨ ਤੋਂ ਘਬਰਾ ਰਿਹਾ ਹੈ। ਉਸ ਨੇ ਕਿਹਾ, ''ਹੁਣ ਸਾਨੂੰ ਕੂੜੇ ਨਾਲ ਭਰੇ ਪਲਾਸਟਿਕ ਦੇ ਕਾਲੇ ਬੈਗ ਤੱਕ ਨੂੰ ਛੂਹਣ ਵਿਚ ਡਰ ਲੱਗ ਰਿਹਾ ਹੈ। ਵਿਕਰਮਾ ਨੇ ਕਿਹਾ, ''ਕੱਲ ਦੇ ਲੜੀਵਾਰ ਧਮਾਕਿਆਂ ਨੇ ਸਾਡੇ ਮਨ ਵਿਚ ਉਸ ਡਰ ਨੂੰ ਤਾਜ਼ਾ ਕਰ ਦਿੱਤਾ ਹੈ ਜਦੋਂ ਅਸੀਂ ਪਾਰਸਲ ਬੰਬ ਦੇ ਡਰ ਤੋਂ ਬੱਸਾਂ ਜਾਂ ਟਰੇਨਾਂ ਵਿਚ ਜਾਣ ਤੋਂ ਡਰਦੇ ਸੀ। ਕੱਲ ਦੇ ਹਮਲਿਆਂ ਦੇ ਚਲਦੇ ਸਕੂਲ ਅਤੇ ਸਟਾਕ ਐਕਸਚੇਂਜ ਬੰਦ ਹਨ। ਹਾਲਾਂਕਿ ਕੁੱਝ ਦੁਕਾਨਾਂ ਖੁੱਲੀਆਂ ਹਨ ਅਤੇ ਸੜਕਾਂ 'ਤੇ ਜਨਤਕ ਟ੍ਰਾਂਸਪੋਰਟ ਜਾਰੀ ਹੈ। 3 ਬੱਚਿਆਂ ਦੇ ਪਿਤਾ ਕਰੁਣਾਰਤਨੇ ਨੇ ਕਿਹਾ, ''ਮੈਂ ਧਮਾਕਿਆਂ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਮੈਂ ਹਰ ਜਗ੍ਹਾ ਲਾਸ਼ਾਂ ਹੀ ਲਾਸ਼ਾਂ ਦੇਖੀਆਂ। ਉਨ੍ਹਾਂ ਕਿਹਾ, ''ਮੇਰੇ ਬੱਚਿਆਂ ਨੇ ਵੀ ਟੀ.ਵੀ. 'ਤੇ ਇਹ ਤਸਵੀਰਾਂ ਦੇਖੀਆਂ ਅਤੇ ਹੁਣ ਉਹ ਚਰਚ ਜਾਣ ਤੋਂ ਬਹੁਤ ਡਰ ਰਹੇ ਹਨ। ਉਹ ਮੇਰੇ ਤੋਂ ਕਈ ਸਵਾਲ ਕਰਦੇ ਹਨ ਅਤੇ ਪੁੱਛਦੇ ਹਨ,  ''ਭਗਵਾਨ ਕਿੱਥੇ ਹੈ?


cherry

Content Editor

Related News