ਮਸਾਲਿਆਂ ਨਾਲ ਬਣੀ ਰੰਗੋਲੀ ਨੇ ਦੁਬਈ ''ਚ ਦੀਵਾਲੀ ਉਤਸਵ ਨੂੰ ਕੀਤਾ ਰੌਸ਼ਨ

Wednesday, Oct 15, 2025 - 04:46 PM (IST)

ਮਸਾਲਿਆਂ ਨਾਲ ਬਣੀ ਰੰਗੋਲੀ ਨੇ ਦੁਬਈ ''ਚ ਦੀਵਾਲੀ ਉਤਸਵ ਨੂੰ ਕੀਤਾ ਰੌਸ਼ਨ

ਦੁਬਈ- ਸੰਸਕ੍ਰਿਤੀ ਅਤੇ ਭਾਈਚਾਰਕ ਭਾਵਨਾ ਦਾ ਜਿਊਂਦਾ-ਜਾਗਦਾ ਸੰਗਮ ਪੇਸ਼ ਕਰਦੇ ਹੋਏ ਦੁਬਈ ਦੇ ਇਕ ਬਾਜ਼ਾਰ 'ਚ ਸਮਾਲਿਆਂ ਨਾਲ ਅਜਿਹੀ ਰੰਗੋਲੀ ਬਣਾਈ ਗਈ, ਜਿਸ ਨੂੰ ਖਾੜੀ ਦੇਸ਼ 'ਚ 'ਸਭ ਤੋਂ ਵੱਡੀ' ਰੰਗੋਲੀ ਦੱਸਿਆ ਜਾ ਰਿਹਾ ਹੈ। ਮਸਾਲਿਆਂ ਦੀ ਰੰਗੋਲੀ 8 ਅਕਤੂਬਰ ਤੋਂ 26 ਅਕਤੂਬਰ ਤੱਕ ਵਾਟਰਫਰੰਟ ਮਾਰਕੀਟ 'ਚ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। 6 ਮੀਟਰ ਲੰਬਾਈ ਅਤੇ 6 ਮੀਟਰ ਚੌੜਾਈ ਵਾਲੀ ਇਸ ਵਿਸ਼ਾਲ ਰੰਗੋਲੀ ਨੂੰ ਦਾਲਚੀਨੀ, ਹਲਦੀ, ਮਿਰਚ, ਧਨੀਆ ਅਤੇ ਲੌਂਗ ਸਣੇ 60 ਕਿਲੋਗ੍ਰਾਮ ਤੋਂ ਵੱਧ ਵੱਖ-ਵੱਖ ਮਸਾਲਿਆਂ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ। ਇਹ ਸਾਰੇ ਮਸਾਲੇ ਵਾਟਰਫਰੰਟ ਮਾਰਕੀਟ ਤੋਂ ਹੀ ਲਿਆਂਦੇ ਗਏ ਸਨ। 

ਇਸ ਅਨੋਖੀ ਕਲਾਕ੍ਰਿਤੀ ਨੇ ਬਾਜ਼ਾਰ ਦੇ ਵੇਹੜੇ ਨੂੰ ਚਟਕੀਲੇ ਰੰਗਾਂ ਅਤੇ ਖੁਸ਼ਬੂ ਨਾਲ ਭਰ ਦਿੱਤਾ। ਇਸ ਦਾ 'ਦੁਬਈ ਫੈਸਟਿਵਲਜ਼ ਐਂਡ ਰਿਟੇਲ ਐਸਟੈਬਲਿਸ਼ਮੈਂਟ (ਡੀਐੱਫਆਰਈ) ਵਲੋਂ ਸ਼ਹਿਰ ਭਰ 'ਚ ਆਯੋਜਿਤ ਦੀਵਾਲੀ ਪ੍ਰੋਗਰਾਮਾਂ ਦੇ ਅਧੀਨ ਇਕ ਵਿਸ਼ੇਸ਼ ਸਮਾਰੋਹ 'ਚ ਹਾਲ 'ਚ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ 'ਚ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲ (ਪਾਸਪੋਰਟ) ਸੁਨੀਲ ਕੁਮਾਰ ਅਤੇ ਡੀਐੱਫਆਰਈ ਦੇ ਪ੍ਰਤੀਨਿਧੀ ਮੌਜੂਦ ਹੋਏ। ਆਯੋਜਕਾਂ ਨੇ ਇਸ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਇਸ ਪ੍ਰੋਗਰਾਮ 'ਚ ਇਕਜੁਟਤਾ, ਸੰਸਕ੍ਰਿਤੀ ਅਤੇ ਭਾਈਚਾਰੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ।


author

DIsha

Content Editor

Related News