ਸ਼ੈਰੀ ਸਿੰਘ ਬਣੀ Mrs Universe 2025, ਪਹਿਲੀ ਭਾਰਤੀ ਜੇਤੂ ਨੇ ਰਚਿਆ ਇਤਿਹਾਸ
Friday, Oct 10, 2025 - 03:10 PM (IST)

ਵੈੱਬ ਡੈਸਕ- ਭਾਰਤ ਦੀ ਸ਼ੈਰੀ ਸਿੰਘ ਨੇ ਹਾਲ ਹੀ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇੰਟਰਨੈਸ਼ਨਲ ਬਿਊਟੀ ਪੇਜੇਂਟ ਮਿਸੇਜ਼ ਯੂਨੀਵਰਸ 2025 ਦਾ ਤਾਜ ਆਪਣੇ ਨਾਂ ਕੀਤਾ ਅਤੇ ਇਤਿਹਾਸ ਰਚਦੇ ਹੋਏ ਇਸ ਮੁਕਾਬਲੇ ਦੀ ਪਹਿਲੀ ਭਾਰਤੀ ਜੇਤੂ ਬਣੀ। ਤਾਜ ਪਹਿਨਦੇ ਹੀ ਸ਼ੈਰੀ ਸਿੰਘ ਭਾਵੁਕ ਹੋ ਗਈ। ਮੰਚ 'ਤੇ ਉਨ੍ਹਾਂ ਨੇ ਕਿਹਾ,''ਇਹ ਜਿੱਤ ਸਿਰਫ਼ ਮੇਰੀ ਨਹੀਂ ਹੈ ਸਗੋਂ ਹਰ ਉਸ ਔਰਤ ਦੀ ਹੈ, ਜਿਸ ਨੇ ਆਪਣੇ ਸੁਪਨਿਆਂ ਨੂੰ ਹਿੰਮਤ ਅਤੇ ਮਿਹਨਤ ਨਾਲ ਪੂਰਾ ਕੀਤਾ। ਮੈਂ ਹਮੇਸ਼ਾ ਇਹ ਸਾਬਿਤ ਕਰਨਾ ਚਾਹੁੰਦੀ ਸੀ ਕਿ ਸੁੰਦਰਤਾ ਸਿਰਫ਼ ਚਿਹਰੇ ਦੀ ਨਹੀਂ ਹੁੰਦੀ, ਇਹ ਤਾਕਤ, ਸਮਝਦਾਰੀ ਅਤੇ ਆਤਮਵਿਸ਼ਵਾਸ ਦਾ ਮਿਸ਼ਰਨ ਹੈ।''
ਸ਼ੈਰੀ ਨੇ ਇਹ ਵੀ ਕਿਹਾ ਕਿ ਮਿਸੇਜ਼ ਯੂਨੀਵਰਸ ਮੁਕਾਬਲਾ ਸਿਰਫ਼ ਬਾਹਰੀ ਸੁੰਦਰਤਾ ਦਾ ਨਹੀਂ ਸਗੋਂ ਬੁੱਧੀਮਤਾ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਭਾਵਨਾਵਾਂ ਦਾ ਵੀ ਸਨਮਾਨ ਕਰਦੀ ਹੈ। ਇਸ ਸਾਲ ਮਿਸੇਜ਼ ਯੂਨੀਵਰਸ ਦਾ 48 ਵਾਂ ਫਿਲੀਪੀਨਜ਼ ਦੇ ਮਨੀਲਾ ਸ਼ਹਿਰ ਅਕੋਡਾ 'ਚ ਆਯੋਜਿਤ ਕੀਤਾ ਗਿਆ। ਇਸ ਮੰਚ 'ਤੇ ਦੁਨੀਆ ਦੇ 120 ਦੇਸ਼ਾਂ ਤੋਂ ਭਾਗੀਦਾਰਾਂ ਨੇ ਹਿੱਸਾ ਲਿਆ। ਸ਼ਾਨਦਾਰ ਗ੍ਰੈਂਡ ਫਿਨਾਲੇ 'ਚ ਸ਼ੈਰੀ ਸਿੰਘ ਨੇ ਆਪਣੇ ਆਤਮਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਵਿਅਕਤੀਤੱਵ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8