7.6 ਦੀ ਤੀਬਰਤਾ ਨਾਲ ਆਏ ਭੂਚਾਲ ਨਾਲ ਕੰਬੀ ਧਰਤੀ, ਹਿੱਲ ਗਈਆਂ ਇਮਾਰਤਾਂ, ਬਾਹਰ ਨੂੰ ਦੌੜੇ ਲੋਕ
Friday, Oct 10, 2025 - 08:25 AM (IST)

ਮਨੀਲਾ (ਫਿਲੀਪੀਨਜ਼) : ਸ਼ੁੱਕਰਵਾਰ ਸਵੇਰੇ ਫਿਲੀਪੀਨ ਦੇ ਇਕ ਦੱਖਣੀ ਸੂਬੇ ਵਿੱਚ 7. ਦੀ ਤੀਬਰਤਾ ਦਾ ਭਿਆਨਕ ਭੂਚਾਲ ਆਇਆ ਹੈ, ਜਿਸ ਨਾਲ ਸੁਨਾਮੀ ਦਾ ਖ਼ਤਰਾ ਵਧ ਗਿਆ। ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੋਲੋਜੀ ਨੇ ਕਿਹਾ ਕਿ ਭੂਚਾਲ ਨਾਲ ਕਾਫ਼ੀ ਨੁਕਸਾਨ ਹੋਣ ਅਤੇ ਝਟਕੇ ਲੱਗਣ ਦੀ ਉਮੀਦ ਹੈ। ਭੂਚਾਲ ਦਾ ਕੇਂਦਰ ਮਾਨੇ ਸ਼ਹਿਰ ਤੋਂ ਲਗਭਗ 62 ਕਿਲੋਮੀਟਰ ਦੱਖਣ-ਪੂਰਬ ਵਿੱਚ ਦਾਵਾਓ ਓਰੀਐਂਟਲ ਸੂਬੇ ਦੇ ਨੇੜੇ ਸਮੁੰਦਰ ਵਿੱਚ ਸਥਿਤ ਸੀ।
ਪੜ੍ਹੋ ਇਹ ਵੀ : ਕਰਵਾਚੌਥ ਮੌਕੇ ਨਹੀਂ ਮਿਲੀ ਸਾੜੀ! ਘਰ ਵਾਲੇ ਖ਼ਿਲਾਫ਼ ਥਾਣੇ ਪਹੁੰਚ ਗਈਆਂ ਪਤਨੀਆਂ ਫਿਰ...
ਇਸ ਮਾਮਲੇ ਦੇ ਸਬੰਧ ਵਿਚ ਹੋਨੋਲੂਲੂ ਸਥਿਤ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਦੇ ਕਾਰਨ ਇਸ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਸਮੁੰਦਰ ਵਿੱਚ ਖਤਰਨਾਕ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਸ ਨਾਲ ਵੱਡੇ ਪੱਧਰ 'ਤੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।