ਜ਼ਿਆਦਾ ਸਮਾਂ ਇਕੱਠੇ ਬਿਤਾਉਣ ਨਾਲ ਵੀ ਹੋ ਸਕਦੈ ''ਤਲਾਕ''

Sunday, Jan 07, 2018 - 02:10 AM (IST)

ਜ਼ਿਆਦਾ ਸਮਾਂ ਇਕੱਠੇ ਬਿਤਾਉਣ ਨਾਲ ਵੀ ਹੋ ਸਕਦੈ ''ਤਲਾਕ''

ਆਕਲੈਂਡ - ਪੂਰੀ ਦੁਨੀਆ 'ਚ ਵਿਆਹ ਵੇਲੇ ਜਿਥੇ ਪਤੀ-ਪਤਨੀ ਨੂੰ 7 ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਦਿੱਤੀਆਂ ਜਾਂਦੀਆਂ ਹਨ, ਉਥੇ ਇਕ ਨਵੇਂ ਅਧਿਐਨ 'ਚ ਸਾਹਮਣੇ ਆਏ ਤੱਥ ਕੁਝ ਹੋਰ ਸੰਕੇਤ ਦਿੰਦੇ ਹਨ। ਨਵੀਂ ਖੋਜ 'ਚ ਕਿਹਾ ਗਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਤੀ-ਪਤਨੀ ਵੱਲੋਂ ਇਕੱਠੇ ਬਿਤਾਇਆ ਲੰਬਾ ਸਮਾਂ ਤਲਾਕ ਨੂੰ ਸੱਦਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਫਰਵਰੀ 'ਚ ਗਰਮੀਆਂ ਖਤਮ ਹੁੰਦੇ ਸਾਰ ਮਾਰਚ ਮਹੀਨੇ ਤਲਾਕ ਦੇ ਪੇਪਰ ਵੱਧ ਭਰੇ ਜਾਂਦੇ ਹਨ। ਨਿਊਜ਼ੀਲੈਂਡ 'ਚ ਪਿਛਲੇ ਅੰਕੜੇ ਦੱਸਦੇ ਹਨ ਕਿ ਸਾਲ 2015 'ਚ ਤਲਾਕ ਦੀਆਂ 805 ਅਰਜ਼ੀਆਂ ਆਈਆਂ, ਜਦ ਕਿ ਉਂਝ ਔਸਤਨ ਗਰਮੀਆਂ 'ਚ 646 ਅਤੇ ਸਾਲਾਨਾ 718 ਅਰਜ਼ੀਆਂ ਆਉਂਦੀਆਂ ਹਨ। ਇਸ ਤਰ੍ਹਾਂ 2016 'ਚ ਔਸਤਨ 700 ਅਰਜ਼ੀਆਂ ਆਈਆਂ। ਮਾਰਚ ਮਹੀਨੇ 777 ਤਲਾਕ ਦੀਆਂ ਅਰਜ਼ੀਆਂ ਆਈਆਂ ਹਨ। ਇਸ ਅਧਿਐਨ 'ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਕੱਠੇ ਰਹਿਣ ਨਾਲ ਪਿਆਰ ਵਧਦਾ ਅਤੇ ਰਿਸ਼ਤਾ ਮਜ਼ਬੂਤ ਹੁੰਦਾ ਹੈ। ਨਵੇਂ ਅਧਿਐਨ 'ਚ ਇਕੱਠਿਆਂ ਰਹਿਣ ਨੂੰ ਤਲਾਕ ਦਾ ਆਧਾਰ ਬਣਾ ਦਿੱਤਾ ਗਿਆ ਹੈ।


Related News