ਇਟਲੀ ''ਚ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਵਿਸ਼ੇਸ਼ ਮੀਟਿੰਗ 25 ਸਤੰਬਰ ਨੂੰ

Thursday, Sep 23, 2021 - 05:07 PM (IST)

ਰੋਮ (ਕੈਂਥ): ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋ ਇਮੀਲੀਆ ਇਟਲੀ ਵਿਖੇ ਮਿਤੀ 25 ਸਤੰਬਰ ਨੂੰ ਨੋਵੇਲਾਰਾ ਸ਼ਹਿਰ ਵਿਚ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਨਾਲ ਮਿਲ ਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਵਿਸ਼ਾ ਸੰਵਾਦ ਅਤੇ ਨਾਗਰਿਕ ਭਾਗੀਦਾਰੀ ਹੋਵੇਗਾ। ਇਹ ਇੱਕ ਜਾਣਕਾਰੀ ਹਿੱਤ ਕੋਰਸ ਦਾ ਪਹਿਲਾ ਸਮਾਗਮ ਹੋਵੇਗਾ। ਸਮਾਗਮ 10 ਵਜੇ ਸਵੇਰੇ ਆਰੰਭ ਹੋਣਗੇ। 

ਇਸ ਸਮਾਗਮ ਵਿੱਚ ਨੋਵੇਲਾਰਾ ਸ਼ਹਿਰ ਦੀ ਮੇਅਰ ਏਲੇਨਾ ਕਰਲੇਤੀ, ਇਮੀਲੀਆ ਰੋਮਾਨੀਆ ਸੂਬੇ ਦੀ ਵਾਈਸ ਪ੍ਰਧਾਨ ਏਲੀ ਸਚਲੈਨ,ਮਾਨਯੋਗ ਪਾਰਲੀਮੈਂਟ ਮੈਂਬਰ ਗ੍ਰਾਜਿਆਨੋ ਦੇਲਰੀਓਂ, ਮੈਗਜ਼ੀਨ ਕੌਨਫਰੌੰਤੀ  ਦੇ ਡਾਇਰੈਕਟਰ ਕਲਾਊਦੀਓ ਪਾਰਾਵਤੀ , ਰੋਮ ਯੂਨੀਵਰਸਿਟੀ ਦੇ ਰਾਜਨੀਤਕ ਵਿਗਿਆਨੀ ਅਤੇ ਬੌਧਿਕ ਗਿਆਨ ਦੇ ਪ੍ਰੋਫੈਸਰ ਪਾਓਲੋ ਨਾਸੋ, ਆਮ ਨਾਗਰਿਕਾਂ ਦੀ ਆਜ਼ਾਦੀ ਸੁਤੰਤਰਤਾ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਇਟਲੀ ਦੀ ਕੇਂਦਰ ਸਰਕਾਰ ਦੇ ਮੁਖੀ ਪ੍ਰਫੈਤੋ ਮਿਕੇਲਾ ਦੀਬਾਰੀ ਅਤੇ ਧਾਰਮਿਕ ਵਿਗਿਆਨ ਫਾਊਂਡੇਸ਼ਨ ਦੇ ਡਾਇਰੈਕਟਰ ਇਤਿਹਾਸਕਾਰ ਪ੍ਰੋਫੈਸਰ ਅਲਬੈਰਤੋ ਮਲੋਨੀ ਵੱਲੋਂ ਆਪਣੇ ਭਾਸ਼ਨ ਪੜ੍ਹੇ ਜਾਣਗੇ।

PunjabKesari

25 ਸਤੰਬਰ ਨੂੰ ਹੋਣ ਵਾਲੇ ਇਹ ਸਮਾਗਮ ਵਿਚਾਰ ਵਟਾਂਦਰਾ ਜਾਣਕਾਰੀ ਸਿਖਲਾਈ ਸੈਮੀਨਾਰਾਂ ਦੀ ਲੜੀ ਦਾ ਇਹ ਪਹਿਲਾ ਸਮਾਗਮ ਹੈ। ਇਸ ਤੋਂ ਬਾਅਦ 23 ਅਕਤੂਬਰ ਨੂੰ ਲੇਨੋ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਣਗੇ ਜਿਸ ਦਾ ਵਿਸ਼ਾ ਔਰਤਾਂ ਦੀ ਆਜ਼ਾਦੀ ਅਤੇ ਬਰਾਬਰਤਾ ਹੋਵੇਗਾ। 13 ਨਵੰਬਰ ਨੂੰ ਗੁਰਦੁਆਰਾ ਸਾਹਿਬ ਕਾਸਤਿਲਗੰਬਿਰਤੋ ਵਿਖੇ ਸਮਾਗਮ ਹੋਣਗੇ, ਜਿਸ ਦਾ ਵਿਸ਼ਾ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਹੋਵੇਗਾ। 11 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ  ਬੋਰਗੋ ਹੇਰਮਾਦਾ ਲਾਤੀਨਾ ਵਿਖੇ ਸਮੂਹ ਸਰਬ ਧਰਮ ਸੰਵਾਦ ਸੰਮੇਲਨ ਹੋਣਗੇ।

ਪੜ੍ਹੋ ਇਹ ਅਹਿਮ ਖਬਰ - ਪੀ.ਐੱਮ. ਮੋਦੀ ਦੀ ਕਮਲਾ ਹੈਰਿਸ ਨਾਲ ਮੁਲਾਕਾਤ ਭਾਰਤੀ-ਅਮਰੀਕੀਆਂ ਲਈ ਇਕ ਯਾਦਗਾਰ ਪਲ

ਪ੍ਰੋਫੈਸਰ ਨਾਜ਼ੋ ਮੁਤਾਬਿਕ ਇਟਲੀ ਵਿੱਚ ਸਿੱਖ ਧਾਰਮਿਕ ਭਾਈਚਾਰੇ ਦਾ ਗਠਨ ਕਰ ਰਹੇ ਹਨ ਜੋ ਇੱਕ ਬੇਮਿਸਾਲ ਏਕਤਾ ਦਾ ਸਬੂਤ ਹੈ। ਅੱਜ ਸਿੱਖਾਂ ਦੇ 40 ਤੋਂ ਵੱਧ ਗੁਰਦੁਆਰਾ ਸਾਹਿਬ ਮਿਲ ਕੇ ਇੱਕ ਫੈਡਰੇਸ਼ਨ ਦੇ ਰੂਪ ਵਿੱਚ “ਯੂਨੀਅਨ ਸਿੱਖ ਇਟਾਲੀਆ'' ਨਾਮ ਦੀ ਸੰਸਥਾ ਬਣਾ ਰਹੇ ਹਨ। ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ ਜੋ ਇਟਾਲੀਅਨ ਸੰਸਥਾਵਾਂ ਨਾਲ ਸੰਬੰਧਾਂ ਨੂੰ ਕਾਨੂੰਨੀ ਮਾਨਤਾ ਦੇ ਨਜ਼ਰੀਏ ਨਾਲ ਸੁਵਿਧਾਜਨਕ ਬਣਾਉਣ ਦਾ ਇਰਾਦਾ ਰੱਖਦਾ ਹੈ, ਜੋ ਇਸ ਸਮੇਂ ਪ੍ਰਕਿਰਿਆ ਚੱਲ ਰਹੀ ਹੈ ਉਹ ਨਾਗਰਿਕ ਭਾਗੀਦਾਰੀ ਦੇ ਸਭਿਆਚਾਰ ਨੂੰ ਮਜਬੂਤ ਕਰਨ ਲਈ ਕੰਮ ਕਰਦੀ ਹੈ, ਜੋ ਕਿ ਯੂਰਪੀਅਨ ਯੂਨੀਅਨ ਦੇ ਦਿਸ਼ਾ ਨਿਰੇਦਸ਼ਾਂ ਅਨੁਸਾਰ, ਇਟਾਲੀਅਨ ਸਮਾਜਿਕ, ਸਭਿਆਚਾਰਕ ਅਤੇ ਨਾਗਰਿਕ ਸੰਦਰਭ ਵਿੱਚ ਭਾਈਚਾਰੇ ਦੇ ਏਕੀਕਰਣ ਦੇ ਪੱਖ ਵਿੱਚ ਹੈ। 

ਪੜ੍ਹੋ ਇਹ ਅਹਿਮ ਖਬਰ -ਇਟਲੀ 'ਚ ਨਿਰੰਤਰ ਵੱਧ ਰਹੀ 'ਮਹਿੰਗਾਈ' ਆਮ ਲੋਕ ਲਈ ਬਣ ਰਹੀ ਮੁਸੀਬਤ

ਨੋਵੇਲਾਰਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਰੀਨ ਪਾਸ ਹੋਣਾ ਲਾਜ਼ਮੀ ਹੈ।ਸਮਾਗਮ ਦੇ ਸੰਚਾਰ ਅਤੇ ਕਵਰਿੰਗ ਦਾ ਪ੍ਰਬੰਧ ਵੈਬ ਐਂਡ ਕਾਮ  ਅਤੇ ਮੈਗਜ਼ੀਨ ਕਾਨਫਰੌੰਤੀ ਦੁਆਰਾ ਕੀਤਾ ਗਿਆ ਹੈ।ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਦਿੱਤੀ।


Vandana

Content Editor

Related News