ਮੈਲਬੌਰਨ ''ਚ ਹੋਣ ਵਾਲੀਆਂ ਸਿੱਖ ਖੇਡਾਂ ਦੇ ਸਬੰਧ ''ਚ ਹੋਈ ਵਿਸ਼ੇਸ਼ ਬੈਠਕ

06/07/2017 4:36:19 PM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਸਾਲ 2019 ਦੌਰਾਨ ਮੈਲਬੋਰਨ 'ਚ ਹੋਣ ਵਾਲੀਆਂ 32 ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਦੇ ਮੱਦੇਨਜ਼ਰ ਬੀਤੇ ਦਿਨੀਂ ਮੈਲਬੌਰਨ ਦੇ ਕਰੇਗੀਬਰਨ ਇਲਾਕੇ 'ਚ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ, ਜਿਸ 'ਚ ਖੇਡ ਪ੍ਰਬੰਧਕਾਂ ਅਤੇ ਖੇਡ ਕਲੱਬਾਂ ਨੇ ਭਾਗ ਲਿਆ। ਆਸਟ੍ਰੇਲੀਆਈ ਖੇਡਾਂ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਅਤੇ ਸਕੱਤਰ ਪ੍ਰਦੀਪ ਸਿੰਘ ਪਾਂਗਲੀ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਇਸ ਮੀਟਿੰਗ 'ਚ 16 ਖੇਡ ਕਲੱਬਾਂ ਦੇ ਨੁਮਾਇੰਦਿਆਂ ਅਤੇ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਨੇ ਭਾਗ ਲਿਆ। ਹਾਜ਼ਰ ਪ੍ਰਤੀਨਿਧੀਆਂ ਨੇ ਖੇਡਾਂ ਦੇ ਅਗਾਉਂ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਵਿਚਾਰ ਵਟਾਂਦਰਾ ਕੀਤਾ ਅਤੇ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਣ ਦੀ ਵਿਉਂਤਬੰਦੀ ਕੀਤੀ। ਇਸ ਮੌਕੇ ਵਿਕਟੋਰੀਆ ਸੂਬੇ ਦੇ ਪ੍ਰਧਾਨ ਦਲਵਿੰਦਰ ਸਿੰਘ ਗਰਚਾ, ਉਪ ਪ੍ਰਧਾਨ-ਪਰਵਿੰਦਰ ਸਿੰਘ ਸਰਵਾਰਾ, ਰੁਪਿੰਦਰ ਸਿੰਘ ਬਰਾੜ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਥਿੰਦ, ਸਕੱਤਰ ਸਤਨਾਮ ਸਿੰਘ ਪਾਬਲਾ, ਹਰਦੀਪ ਸਿੰਘ ਗਰਚਾ ਸੰਯੁਕਤ ਸਕੱੱਤਰ, ਖਜ਼ਾਨਚੀ ਹਰਦੀਪ ਬਾਸੀ, ਮੁਖਤਿਆਰ ਸਿੰਘ ਗਿੱਲ ਸਹਾਇਕ ਖਜ਼ਾਨਚੀ, ਰਣਵੀਰ ਸਿੰਘ ਮਿਨਹਾਸ ਸੰਯੁਕਤ ਸਕੱਤਰ ਸਮੇਤ ਕਈ ਹਾਜ਼ਰ ਮੈਂਬਰਾਂ ਨੇ ਸ਼ਮੂਲ਼ੀਅਤ ਕੀਤੀ ਤੇ ਸਮੂਹ ਵਿਅਕਤੀਆਂ ਨੇ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦਾ ਅਹਿਦ ਕੀਤਾ।


Related News