ਅੱਤਵਾਦੀਆਂ ਲਈ ਖਾਸ ਜੇਲ ਬਣਾ ਰਿਹੈ ਆਸਟਰੇਲੀਆ

06/12/2017 11:03:29 PM

ਮੈਲਬਰਨ — ਆਸਟਰੇਲੀਆ ਇਕ ਅਜਿਹੀ ਜੇਲ ਬਣਾਉਣ ਜਾ ਰਿਹਾ ਹੈ, ਜਿਸ 'ਚ ਕੇਵਲ ਕੱਟੜਪੰਥੀ ਅਤੇ ਅੱਤਵਾਦੀਆਂ ਨੂੰ ਹੀ ਬੰਦ ਕੀਤਾ ਜਾਵੇਗਾ। ਇਹ ਖਾਸ ਜੇਲ ਇਸ ਲਈ ਬਣਾਈ ਜਾ ਰਹੀ ਹੈ ਤਾਂਕਿ ਅੱਤਵਾਦ ਅਤੇ ਧਾਰਮਿਕ ਕੱਟੜਪੰਥ ਨਾਲ ਜੁੜੇ ਦੋਸ਼ਾਂ 'ਚ ਸਜ਼ਾ ਕੱਟ ਰਹੇ ਕੈਦੀ ਆਮ ਜੇਲ 'ਚ ਰਹਿ ਕੇ ਬਾਕੀਆਂ ਕੈਦੀਆਂ ਨੂੰ ਕੱਟੜਪੰਥੀ ਵੱਲ ਪ੍ਰਭਾਵਿਤ ਨਾ ਕਰ ਸਕਣ। ਇਸ ਤੋਂ ਪਹਿਲਾਂ ਦੁਨੀਆ ਦੇ ਕਈ ਹਿੱਸਿਆ 'ਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਥੇ ਕੱਟੜਪੰਥੀ ਅੱਤਵਾਦੀਆਂ ਨੂੰ ਆਮ ਕੈਦੀਆਂ ਦੇ ਨਾਲ ਬੰਦ ਕਰਨ 'ਤੇ ਉਹ ਦੂਜੇ ਕੈਦੀਆਂ ਦਾ ਬ੍ਰੇਨਵਾਸ਼ ਕਰ ਉਨ੍ਹਾਂ ਨੂੰ ਵੀ ਕੱਟੜਪੰਥੀ ਮਾਨਸਿਕਤਾ ਵੱਲੋਂ ਮੋੜ ਦਿੰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਆਸਟਰੇਲੀਆ ਨੇ ਇਨ੍ਹਾਂ ਕੈਦੀਆਂ ਲਈ ਖਾਸ ਜੇਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ 'ਮਿਨੀ ਮੈਕਸ' ਜੇਲ ਨਿਊ ਸਾਊਥ ਵੇਲਸ ਸਥਿਤ ਗਲਬਰਨ ਸੁਪਰਮੈਕਸ ਕਰੇਕਸ਼ਨਲ ਸੈਂਟਰ ਦਾ ਹੀ ਇਕ ਹਿੱਸਾ ਹੋਵੇਗੀ। ਇਸ ਨਾਲ ਕੇਵਲ ਪੁਰਸ਼ ਕੈਦੀਆਂ ਨੂੰ ਵੀ ਰੱਖਿਆ ਜਾਵੇਗਾ।
ਪਿਛਲੇ ਹਫਤੇ ਹੀ ਮੈਲਬਰਨ 'ਚ ਇਕ ਸਖਸ਼ ਨੇ ਇਕ ਆਦਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਕ ਔਰਤ ਨੂੰ ਬੰਧਕ ਬਣਾ ਲਿਆ। ਬਾਅਦ 'ਚ ਇਸਲਾਮਕ ਸਟੇਟ (ਆਈ. ਐੱਸ. ਆਈ. ਐੱਸ.) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਐੱਨ. ਐੱਸ. ਡਬਲਯੂ. ਦੇ ਪ੍ਰੀਮੀਅਰ ਨੇ ਐਤਵਾਰ ਨੂੰ ਇਸ ਪ੍ਰਾਜੈਕਟ ਦੇ ਬਾਰੇ 'ਚ ਦੱਸਦੇ ਹੋਏ ਕਿਹਾ, ''ਅਸੀਂ ਨਹੀਂ ਚਾਹੁੰਦੇ ਕਿ ਜੇਲ 'ਚ ਬੰਦ ਬਾਕੀ ਕੈਦੀ ਵੀ ਕੱਟੜਪੰਥ ਵੱਲ ਵੱਧਣ।'' ਸਰਕਾਰ ਇਸ ਤਰ੍ਹਾਂ ਦੀਆਂ ਜੇਲ੍ਹਾਂ ਦੇ ਨਿਰਮਾਣ 'ਤੇ ਕਰੀਬ 2 ਅਰਬ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਜੇਲ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਣਗੇ ਅਤੇ ਇਸ ਦੇ ਅੰਦਰ 54 ਕੈਦੀਆਂ ਨੂੰ ਰੱਖਣ ਦੀ ਵਿਵਸਥਾ ਹੋਵੇਗੀ। ਪ੍ਰਸ਼ਾਸਨ ਨੂੰ ਉਮੀਦ ਹੈ ਕਿ 2018 ਦੇ ਆਖਿਰ ਤੱਕ ਇਹ ਜੇਲ ਬਣ ਕੇ ਤਿਆਰ ਹੋ ਜਾਵੇਗੀ।
2013 ਤੋਂ ਲੈ ਕੇ ਹੁਣ ਤੱਕ ਦੇ ਆਂਕੜਿਆਂ ਨੂੰ ਦੇਖੀਏ, ਤਾਂ ਕੱਟੜਪੰਥੀ ਵਿਚਾਰਧਾਰਾ ਨਾਲ ਸਬੰਧ ਰੱਖਣ ਦੇ ਦੋਸ਼ 'ਤ ਫੜੇ ਗਏ ਕੈਦੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਸੁਪਰਮੈਕਸ ਜੇਲ 'ਚ ਬੰਦ 45 'ਚੋਂ ਕਰੀਬ 33 ਕੈਦੀ ਅਜਿਹੇ ਹਨ, ਜਿਨ੍ਹਾਂ ਨੂੰ ਅੱਤਵਾਦ ਨਾਲ ਜੁੜੇ ਮਾਮਲਿਆਂ 'ਚ ਫੜਿਆ ਗਿਆ ਹੈ। ਐੱਨ. ਐੱਸ. ਡਬਲਯੂ. ਦੇ ਪ੍ਰੀਮੀਅਰ ਨੇ ਦੱਸਿਆ, ''ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਬਹੁਤ ਕੱਟੜ ਅਤੇ ਅਨੁਸ਼ਾਸਿਤ ਹੁੰਦੇ ਹਨ। ਉਨ੍ਹਾਂ ਨੂੰ ਅਸੀਂ ਆਈ. ਐੱਸ. ਆਈ. ਐੱਸ. ਨਾਲ ਸਬੰਧ ਰੱਖਣ ਵਾਲੇ ਅੱਤਵਾਦੀਆਂ ਤੋਂ ਅਲੱਗ ਰੱਖਦੇ ਹਾਂ। ਆਈ. ਐੱਸ. ਆਈ. ਐੱਸ. ਨਾਲ ਜੁੜੇ ਅੱਤਵਾਦੀ ਬੇਹੱਦ ਹਮਲਾਵਰ ਹੁੰਦੇ ਹਨ, ਉਹ ਸਭ ਨੂੰ ਚੁਣੌਤੀ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, ''ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਸਮਰਥਾ ਰੱਖਣ ਵਾਲੇ ਕੈਦੀਆਂ ਨੂੰ ਅਲੱਗ ਰੱਖ ਕੇ ਅਸੀਂ ਬਾਕੀ ਸਿਸਟਮ ਦੀ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਇਹ ਨਵੀਂ ਜੇਲ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ ਕਿ ਅੱਤਵਾਦੀਆਂ ਦਾ ਇਕ-ਦੂਜੇ ਨਾਲ ਵੀ ਸੰਪਰਕ ਨਾ ਹੋ ਸਕੇ।


Related News