ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਵਿਸ਼ੇਸ਼ ਸਨਮਾਨ

Saturday, Sep 18, 2021 - 07:56 PM (IST)

ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਵਿਸ਼ੇਸ਼ ਸਨਮਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਗਲਾਸਗੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸਵ. ਕੇਵਲ ਸਿੰਘ ਗੋਸਲ, ਬਲਵੀਰ ਕੌਰ ਗੋਸਲ ਵੱਲੋਂ ਆਪਣੀ ਬੇਟੀ ਦੀ ਇਸ ਮਾਣਮੱਤੀ ਪ੍ਰਾਪਤੀ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਜਿਸ ਦੌਰਾਨ ਗੁਰੂਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ ਜਲੰਧਰ ਵਾਲੇ ਤੇ ਭਾਈ ਤਰਲੋਚਨ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਗੁਰਦੁਆਰਾ ਕਮੇਟੀ ਵੱਲੋਂ ਐੱਮ. ਐੱਸ. ਪੀ. ਗੋਸਲ ਅਤੇ ਉਨ੍ਹਾਂ ਦੇ ਸਹਿਕਰਮੀ ਐੱਮ. ਐੱਸ. ਪੀਜ਼ ਦਾ ਗੁਰਦੁਆਰਾ ਸਾਹਿਬ ਪਹੁੰਚਣ ’ਤੇ ਹਾਰਦਿਕ ਧੰਨਵਾਦ ਕਰਦਿਆਂ ਸਿਰੋਪਾਓ ਨਾਲ ਨਿਵਾਜਿਆ ਗਿਆ।

PunjabKesari

ਆਪਣੇ ਸੰਬੋਧਨ ਦੌਰਾਨ ਪੈਮ ਗੋਸਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਵਾਹਿਗੁਰੂ ਦੇ ਓਟ ਆਸਰੇ ਕਾਰਨ ਸਕਾਟਲੈਂਡ ਦੀ ਪਹਿਲੀ ਐੱਮ. ਐੱਸ. ਪੀ. ਹੋਣ ਦਾ ਮਾਣ ਹਾਸਲ ਹੋਇਆ ਹੈ। ਉਸ ਦੀ ਹਰ ਸਾਹ ਕੋਸ਼ਿਸ਼ ਰਹੇਗੀ ਕਿ ਆਪਣੇ ਭਾਈਚਾਰੇ ਅਤੇ ਸਕਾਟਲੈਂਡ ਦੇ ਵਾਸੀਆਂ ਦਾ ਮਾਣ ਨਾ ਟੁੱਟਣ ਦੇਵਾਂ। ਇਸ ਸਮੇਂ ਉਨ੍ਹਾਂ ਦੇ ਸਹਿਯੋਗੀ ਐੱਮ. ਐੱਸ. ਪੀਜ਼, ਪ੍ਰਧਾਨ ਲੁਬਾਇਆ ਸਿੰਘ ਮਹਿਮੀ ਤੇ ਚਰਨਦਾਸ ਬੈਂਸ ਵੱਲੋਂ ਵੀ ਸੰਬੋਧਨ ਕੀਤਾ ਗਿਆ।

PunjabKesari

ਇਸ ਸਮਾਗਮ ਦੌਰਾਨ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ ਦੇ ਮੀਤ ਪ੍ਰਧਾਨ ਸੋਹਨ ਸਿੰਘ ਰੰਧਾਵਾ, ਕਾਰੋਬਾਰੀ ਬਲਜੀਤ ਸਿੰਘ ਖਹਿਰਾ, ਗੁਰਮੇਲ ਸਿੰਘ ਸੰਘਾ, ਬਾਬਾ ਬੁੱਢਾ ਦਲ ਦੇ ਸੇਵਾਦਾਰ ਹਰਜੀਤ ਸਿੰਘ ਖਹਿਰਾ, ਪਰਮਜੀਤ ਸਿੰਘ ਬਾਸੀ, ਸਰਦਾਰਾ ਸਿੰਘ ਲੱਲੀ, ਸੋਢੀ ਬਾਗੜੀ ਆਦਿ ਸਮੇਤ ਭਾਰੀ ਗਿਣਤੀ ’ਚ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਕ ਦੇ ਫਰਜ਼ ਦਲਜੀਤ ਸਿੰਘ ਦਿਲਭਰ ਵੱਲੋਂ ਅਦਾ ਕੀਤੇ ਗਏ।


author

Manoj

Content Editor

Related News