ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 28ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ (ਤਸਵੀਰਾਂ)

Monday, Sep 18, 2023 - 02:51 PM (IST)

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ ਫਰਿਜ਼ਨੋ ਵੱਲੋਂ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮੈਂਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 28ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉੱਥੇ ਹੀ 9/11 ਦੀ 22ਵੀਂ ਬਰਸੀ ਮੌਕੇ ਅਮਰੀਕਾ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। 

PunjabKesari

PunjabKesari

ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਅਤੇ ਅਮੈਰਕਿਨ ਐਂਨਥੰਮ ਉਪਰੰਤ ਕੀਤੀ ਗਈ। ਪਿਛੋਂ ਸਟੇਜ ਦੀ ਸ਼ੁਰੂਆਤ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ ਗਈ। ਇਸ ਪਿੱਛੋਂ ਗਾਇਕ ਕਮਲਜੀਤ ਬੈਨੀਪਾਲ ਅਤੇ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਕਵੀਸ਼ਰੀ ਗਾਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਪੰਛੀ ਝਾਤ ਪਵਾਈ। ਯਮਲੇ ਜੱਟ ਦੇ ਲਾਡਲੇ ਸ਼ਗਿਰਦ ਰਾਜ ਬਰਾੜ ਅਤੇ ਪੱਪੀ ਭਦੌੜ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੈਰੀ ਮਾਨ, ਰਾਜ ਸਿੱਧੂ, ਕਾਕਾ ਅਮਰਜੀਤ ਸਿੰਘ, ਪੰਜਾਬੀ ਰੇਡੀਓ ਯੂਐਸਏ ਦੇ ਹੋਸਟ ਰਾਜਕਰਨਬੀਰ ਸਿੰਘ, ਰੇਡੀਓ ਹੋਸਟ ਜਗਤਾਰ ਸਿੰਘ ਗਿੱਲ, ਪਰਮਪਾਲ ਸਿੰਘ, ਗੁਰਦੀਪ ਸ਼ੇਰਗਿੱਲ, ਰਣਜੋਧ ਸਿੰਘ ਰਿਆੜ, ਹਿਸਟੋਰੀਅਨ ਗਗਨਦੀਪ ਸਿੰਘ ਆਈ. ਏ. ਐਸ., ਮਲਕੀਤ ਸਿੰਘ ਕਿੰਗਰਾ, ਮਨਦੀਪ ਸਿੰਘ ਸਿਲਮਾਂ, ਜਗਦੀਸ਼ ਸਿੰਘ, ਹਰਨੇਕ ਸਿੰਘ ਲੋਹਗੜ, ਆਦਿ ਨੇ ਸਟੇਜ਼ ਤੋਂ ਹਾਜ਼ਰੀ ਭਰੀ। 

PunjabKesari

PunjabKesari

ਇਸ ਮੌਕੇ ਕਾਂਗਰਸ ਲਈ ਰਨ ਕਰ ਰਹੇ ਮਾਇਕਲ ਮਾਹਿਰ ਨੇ ਵੀ ਖਾਲੜਾ ਸਹਿਬ ਨੂੰ ਯਾਦ ਕੀਤਾ ਅਤੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਹਨਾਂ ਨੂੰ ਸਿਰੋਪਾਓ ਦੇਕੇ ਨਿਵਾਜਿਆ। ਇਸ ਮੌਕੇ ਪਾਰਕ ਦੀ ਸਫਾਈ ਵਾਲੇ ਮੁਲਾਜ਼ਮਾਂ ਗੈਬਰੀਅਲ ਅਤੇ ਟੀਮ ਨੂੰ ਵੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਹਨਾਂ ਦੀ ਧੀ ਬੀਬੀ ਨਵਕਿਰਨ ਕੌਰ ਖਾਲੜਾ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਬਾਬਿਆਂ ਦੀ ਪਾਰਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਾਲ ਦੇਕੇ ਨਿਵਾਜਿਆ ਗਿਆ। ਇਸ ਮੌਕੇ ਹੈਰੀ ਮਾਨ,  ਰਾਜਕਰਨਬੀਰ ਸਿੰਘ, ਹਰਜੋਤ ਸਿੰਘ ਖਾਲਸਾ, ਗੁਰਦੀਪ ਸ਼ੇਰਗਿੱਲ ਆਦਿ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ: PM ਟਰੂਡੋ ਵੱਲੋਂ ਬਣਾਈ ਸੰਸਦੀ ਸਕੱਤਰਾਂ ਦੀ ਨਵੀਂ ਟੀਮ 'ਚ ਦੋ ਪੰਜਾਬੀ ਸੰਸਦ ਮੈਂਬਰ ਸ਼ਾਮਲ

ਅੰਤ ਵਿੱਚ ਖਾਲੜਾ ਪਾਰਕ ਵਾਲਿਆ ਬਾਬਿਆਂ ਦੀ ਕਮੇਟੀ ਦੇ ਮੋਢੀ ਮੈਂਬਰ ਸ. ਹਰਦੇਵ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਜਲੇਬੀਆਂ ਦਾ ਲੰਬਰ ਵਰਤਾਇਆ।  ਇਸ ਮੌਕੇ ਖਾਲੜਾ ਸਾਬ੍ਹ ਦੇ ਜਵਾਈ ਸ.ਦਲਬੀਰ ਸਿੰਘ ਗਿੱਲ ਨੂੰ ਵੀ ਸਿਰੋਪਾਓ ਨਾਲ ਨਿਵਾਜਿਆ ਗਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐਸ. ਹੈਰੀਟੇਜ਼ , ਸਮੂਹ ਬਾਬਿਆਂ ਦੀ ਪਾਰਕ ਕਮੇਟੀ ਮੈਂਬਰ ਅਤੇ ਜੈਕਾਰਾ ਮੂਵਮੈਂਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ - ਯੂ. ਐਸ. ਹੈਰੀਟੇਜ਼ ਅਤੇ ਬਾਬਿਆਂ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਇਆ ਕਰੇਗੀ ਅਤੇ ਸੰਗਤ ਦੇ ਸਹਿਯੋਗ ਲਈ ਅਤੇ ਵਲੰਟੀਅਰ ਵੀਰਾਂ ਦੀ ਮਿਹਨਤ ਲਈ ਉਹਨਾਂ ਦਾ ਸ਼ਪੈਸ਼ਲ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਖਾਲੜਾ ਮਿਸ਼ਨ ਲਈ ਫਾਰਮਰ ਅਜੀਤ ਸਿੰਘ ਗਿੱਲ ਨੇ ਇੱਕ ਹਜ਼ਾਰ ਡਾਲਰ ਦਾ ਚੈਕ ਭੇਂਟ ਕੀਤਾ। ਫਾਰਮਰ ਚਰਨਜੀਤ ਸਿੰਘ ਬਾਠ ਅਤੇ ਟਰਾਸਪੋਰਟਰ ਜਸਪਾਲ ਸਿੰਘ ਧਾਲੀਵਾਲ ਨੇ ਵੀ ਪ੍ਰਬੰਧਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News