ਬਿ੍ਰਟਿਸ਼ ਸਿੱਖ ਡਾਕਟਰ ਨੇ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਲੋਕਾਂ ਨੂੰ ਦਿੱਤੀ ਇਹ ਖਾਸ ਸਲਾਹ

04/09/2020 10:11:39 PM

ਲੰਡਨ - ਕੋਰੋਨਾਵਾਇਰਸ ਨਾਲ ਪਿਛਲੇ ਮਹੀਨੇ ਇਨਫੈਕਟਡ ਹੋਣ ਤੋਂ ਬਾਅਦ ਹੁਣ ਇਸ ਤੋਂ ਉਭਰ ਚੁੱਕੇ ਬਿ੍ਰਟੇਨ ਦੇ ਇਕ ਸਿੱਖ ਕਾਰਡੀਓਲਾਜਿਸਟ ਨੇ ਇਸ ਵਾਇਰਸ ਨਾਲ ਲੱਡ਼ਣ ਲਈ ਅਹਿਮ ਸਲਾਹ ਦਿੱਤੀ ਹੈ। ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਲੱਛਣ ਜਿਵੇਂ ਕਿ ਬਹੁਤ ਜ਼ਿਆਦਾ ਥਕਾਵਟ ਅਤੇ ਬੁਖਾਰ ਹੋਣ 'ਤੇ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਖੁਦ ਨੂੰ ਪਿਛਲੇ ਮਹੀਨੇ ਹਰ ਤਰ੍ਹਾਂ ਦੇ ਸਮਾਜਿਕ ਸੰਪਰਕ ਤੋਂ ਦੂਰ ਕਰ ਲਿਆ ਸੀ।

ਲੰਡਨ ਦੇ ਇਕ ਹਸਪਤਾਲ ਵਿਚ ਨੌਕਰੀ ਕਰਦੇ 36 ਸਾਲਾ ਡਾਕਟਰ ਠੀਕ ਹੋਣ ਤੋਂ ਬਾਅਦ ਫਿਰ ਤੋਂ ਕੋਵਿਡ-19 ਖਿਲਾਫ ਲਡ਼ਾਈ ਵਿਚ ਉਤਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਪਣੀ ਹਾਲਤ ਦੀ ਗੰਭੀਰਤਾ ਦਾ ਪਤਾ ਲਗਾਉਣ ਲਈ ਉਹ ਬੋਲਦੇ ਵੇਲੇ ਇਕ ਦੂਜੇ ਦੇ ਸਾਹ 'ਤੇ ਧਿਆਨ ਦਿੰਦੇ ਸਨ। ਡਾ. ਸਿੰਘ ਨੇ 'ਮਾਇ ਲੰਡਨ' ਨੂੰ ਦੱਸਿਆ ਕਿ ਜੇਕਰ ਤੁਸੀਂ ਪੂਰੇ-ਪੂਰੇ ਅੱਖਰ ਨਹੀਂ ਬੋਲ ਪਾ ਰਹੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਫੇਫਡ਼ਿਆਂ 'ਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਤੁਹਾਨੂੰ ਡਾਕਟਰੀ ਮਦਦ ਦੀ ਲੋਡ਼ ਹੈ। ਕੋਵਿਡ-19 ਵਿਚ ਕਈ ਤਰ੍ਹਾਂ ਦੀ ਤਕਲੀਫ ਹੁੰਦੀ ਹੈ ਜਿਵੇਂ ਕਿ ਦਿਲ ਦੀ ਧਡ਼ਕਣ ਤੇਜ਼ ਹੋਣਾ, ਸਾਹ ਲੈਣ ਵਿਚ ਦਿੱਕਤ ਪਰ ਕਈ ਮਾਮਲਿਆਂ ਵਿਚ ਅਚਾਨਕ ਨਾਲ ਸੁਧਾਰ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਆਖਿਆ ਕਿ ਇਹ ਨਿਸ਼ਚਤ ਤੌਰ 'ਤੇ ਇਕ ਜੰਗ ਹੈ, ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਜ਼ਰੂਰਤ ਹੈ ਕਿ ਆਮ ਜਨਤਾ ਘਰਾਂ ਦੇ ਅੰਦਰ ਰਹੇ।


Khushdeep Jassi

Content Editor

Related News