ਸਪੇਨ: ਸਮੁੰਦਰੀ ਕੰਢੇ ਫਸੀਆਂ ਸ਼ਰਨਾਰਥੀਆਂ ਨਾਲ ਭਰੀਆਂ ਕਿਸ਼ਤੀਆਂ, 13 ਮਰੇ
Saturday, Dec 22, 2018 - 07:00 PM (IST)

ਜਿਨੇਵਾ— ਸਪੇਨ ਨੇੜੇ ਸ਼ਰਨਾਰਥੀਆਂ ਦੀਆਂ 2 ਕਿਸ਼ਤੀਆਂ ਸਮੁੰਦਰੀ ਕੰਢੇ 'ਤੇ ਫਸ ਗਈਆਂ, ਜਿਸ ਕਾਰਨ 13 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਲਾਪਤਾ ਦੱਸੇ ਜਾਂਦੇ ਹਨ। ਯੂ.ਐੱਨ.ਐੱਚ.ਸੀ. ਦੇ ਇਕ ਬੁਲਾਰੇ ਨੇ ਇਥੇ ਦੱਸਿਆ ਕਿ ਉਕਤ ਸ਼ਰਨਾਰਥੀ ਉੱਤਰੀ ਅਫਰੀਕਾ ਤੋਂ ਕਿਸ਼ਤੀਆਂ 'ਚ ਸਵਾਰ ਹੋ ਕੇ ਆ ਰਹੇ ਸਨ। 6 ਕਿਸ਼ਤੀਆਂ 'ਚੋਂ ਇਕ ਕਿਸ਼ਤੀ ਨੂੰ ਪੱਛਮੀ ਭੂਮੱਧ ਸਾਗਰ ਵਿਖੇ ਬਚਾਇਆ ਗਿਆ ਫਿਰ ਵੀ 13 ਸ਼ਰਨਾਰਥੀ ਮਾਰੇ ਗਏ। ਇਕ ਹੋਰ ਕਿਸ਼ਤੀ 'ਚ 57 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਮੁਸਾਫਰਾਂ ਨੂੰ ਬਚਾ ਲਿਆ ਗਿਆ। ਇਹ ਕਿਸ਼ਤੀਆਂ ਇਸ ਤਰ੍ਹਾਂ ਫਸ ਗਈਆਂ ਸਨ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਹਾਲਤ ਵੀ ਬਹੁਤ ਮਾੜੀ ਸੀ।
ਅੰਤਰਰਾਸ਼ਟਰੀ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਵਲੋਂ ਜਾਰੀ ਅੰਕੜਿਆਂ 'ਚ ਕਿਹਾ ਗਿਆ ਹੈ ਕਿ ਇਸ ਸਾਲ 55,200 ਪ੍ਰਵਾਸੀ ਤੇ ਸ਼ਰਣਾਰਥੀ ਸਮੁੰਦਰੀ ਰਸਤੇ ਸਪੇਨ ਪਹੁੰਚੇ ਹਨ, ਜਿਨ੍ਹਾਂ 'ਚੋਂ 743 ਲੋਕਾਂ ਨੇ ਇਸੇ ਕੋਸ਼ਿਸ਼ 'ਚ ਆਪਣੀ ਜਾਨ ਗੁਆ ਲਈ ਹੈ।