ਸਪੇਨ ''ਚ ਕੋਰੋਨਾਵਾਇਰਸ ਕਾਰਣ ਰੋਜ਼ਾਨਾ ਹੋਣ ਵਾਲੀਆਂ ਮੌਤਾਂ ''ਚ ਆਈ ਕਮੀ

Sunday, Apr 19, 2020 - 05:36 PM (IST)

ਸਪੇਨ ''ਚ ਕੋਰੋਨਾਵਾਇਰਸ ਕਾਰਣ ਰੋਜ਼ਾਨਾ ਹੋਣ ਵਾਲੀਆਂ ਮੌਤਾਂ ''ਚ ਆਈ ਕਮੀ

ਮੈਡਰਿਡ- ਸਪੇਨ ਵਿਚ ਕੋਰੋਨਾਵਾਇਰਸ ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਐਤਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਤੇ ਇਹ ਗਿਣਤੀ 565 ਤੋਂ ਘੱਟ ਹੋ ਕੇ 410 ਹੋ ਗਈ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਅਮਰੀਕਾ ਤੇ ਇਟਲੀ ਤੋਂ ਬਾਅਦ ਸਪੇਨ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਸਪੇਨ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ ਵਧਕੇ 20,453 ਹੋ ਗਈ ਹੈ।

ਸਪੇਨ ਵਿਚ ਪਿਛਲੇ 24 ਘੰਟਿਆਂ ਦੌਰਾਨ 4,218 ਨਵੇਂ ਮਾਮਲਿਆਂ ਦੇ ਨਾਲ ਇਨਫੈਕਸ਼ਨ ਦੇ ਮਾਮਲੇ ਵਧ ਕੇ 1,95,344 ਹੋ ਗਈ ਹੈ। ਕੋਰੋਨਾਵਾਇਰਸ ਦੇ ਮਾਮਲਿਆਂ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਦੁਨੀਆ ਭਰ ਵਿਚ ਇਸ ਜਾਨਲੇਵਾ ਬੀਮਾਰੀ ਦੇ ਮਾਮਲੇ 23 ਲੱਖ ਤੋਂ ਵਧੇਰੇ ਹੋ ਗਏ ਹਨ, ਜਿਹਨਾਂ ਵਿਚੋਂ 1.61 ਲੱਖ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 6.05 ਲੱਖ ਲੋਕ ਅਜਿਹੇ ਵੀ ਹਨ, ਜਿਹਨਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।


author

Baljit Singh

Content Editor

Related News