ਸਪੇਨ ਵਿੱਚ ਭਿਆਨਕ ਰੇਲ ਹਾਦਸਾ 39 ਲੋਕਾਂ ਦੀ ਮੌਤ, ਗਿਣਤੀ ਵੱਧਣ ਦਾ ਖ਼ਦਸ਼ਾ

Monday, Jan 19, 2026 - 03:15 PM (IST)

ਸਪੇਨ ਵਿੱਚ ਭਿਆਨਕ ਰੇਲ ਹਾਦਸਾ 39 ਲੋਕਾਂ ਦੀ ਮੌਤ, ਗਿਣਤੀ ਵੱਧਣ ਦਾ ਖ਼ਦਸ਼ਾ

ਮੈਡ੍ਰਿਡ / ਮਿਲਾਨ ( ਸਾਬੀ ਚੀਨੀਆ)-ਐਤਵਾਰ ਸ਼ਾਮ ਨੂੰ ਸਪੇਨ ਦੇ ਦੱਖਣ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਕੁਲ 39 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀਂ ਹੋ ਗਏ ਹਨ, ਜੋ ਕਿ ਹਸਪਤਾਲ ਵਿੱਚ ਜਰ੍ਹੇ ਇਲਾਜ ਹਨ। ਸੂਤਰ ਦੱਸਦੇ ਹਨ ਕਿ ਹਾਦਸੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਅਜੇ ਵੱਧ ਸਕਦੀ ਹੈ। 

ਸਰਕਾਰੀ ਬੁਲਾਰੇ ਮੁਤਾਬਿਕ ਸਪੇਨ ਵਿੱਚ ਲਗਭਗ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਭਿਆਨਕ ਰੇਲ ਹਾਦਸਾ ਹੋਇਆ ਹੈ ਜਿਸ ਵਿੱਚ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਐਤਵਾਰ ਸ਼ਾਮ ਨੂੰ ਆਦਮੁਜ਼ ਵਿੱਚ ਮੈਡ੍ਰਿਡ ਜਾਣ ਵਾਲੀ ਇੱਕ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਜੋ ਦੂਸਰੀ ਸਾਇਡ ਵਾਲੀ ਪਟੜੀਆਂ 'ਤੇ ਚੜ੍ਹ ਗਏ ਤੇ ਦੂਜੇ ਪਾਸੇ ਤੋਂ ਆ ਰਹੀ ਇਕ ਹੋਰ ਰੇਲਗੱਡੀ ਨਾਲ ਟਕਰਾ ਗਏ ਜਿਸ ਕਾਰਨ ਹਾਦਸਾ ਵਾਪਰਿਆ। ਰੇਲ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਰੇਲਗੱਡੀਆਂ ਵਿੱਚ 400 ਯਾਤਰੀ ਅਤੇ ਸਟਾਫ ਮੈਂਬਰ ਸਵਾਰ ਸਨ। ਐਮਰਜੈਂਸੀ ਸੇਵਾਵਾਂ ਨੇ 122 ਲੋਕਾਂ ਦਾ ਇਲਾਜ ਕੀਤਾ, ਜਿਨ੍ਹਾਂ ਵਿੱਚੋਂ 48 (5 ਬੱਚਿਆਂ ਸਣੇ), ਅਜੇ ਵੀ ਹਸਪਤਾਲ ਇਲਾਜ਼ ਅਧਿਨ ਹਨ। ਜ਼ਖਮੀਂ ਹੋਏ ਲੋਕਾਂ ਵਿੱਚੋਂ 11 ਬਾਲਗ ਅਤੇ ਇੱਕ ਬੱਚਾ ਇੰਟੈਂਸਿਵ ਕੇਅਰ ਵਿੱਚ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਸਪੇਨ ਦੇ ਟਰਾਂਸਪੋਰਟ ਮੰਤਰੀ  ਨੇ ਇਸ ਘਟਨਾ ਨੂੰ ਬਹੁਤ ਭਿਆਨਕ ਦੱਸਿਆ। ਰੇਲਗੱਡੀ ਵਿੱਚ ਯਾਤਰਾ ਕਰ ਰਹੇ ਲੋਕਾਂ ਦੱਸਿਆ ਕਿ ਟੱਕਰ ਭਿਆਨਕ ਸੀ ਯਾਤਰੀਆਂ ਨੇ ਡੱਬਿਆਂ ਦੀਆਂ ਖਿੜਕੀਆਂ ਤੋੜਨ ਅਤੇ ਬਾਹਰ ਨਿਕਲਣ ਲਈ ਐਮਰਜੈਂਸੀ ਹਥੌੜਿਆਂ ਦੀ ਵਰਤੋਂ ਵੀ ਕੀਤੀ। ਫਿਲਹਾਲ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਰੇਲਗੱਡੀ ਕੋਈ 250 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ।


author

DILSHER

Content Editor

Related News