ਸਪੇਨ ਨੇ ਬਾਹਰ ਜਾਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ, ਇਸ ਤਰੀਕ ਤੱਕ ਰਹੇਗੀ ਲਾਗੂ

Wednesday, Mar 31, 2021 - 12:24 AM (IST)

ਸਪੇਨ ਨੇ ਬਾਹਰ ਜਾਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ, ਇਸ ਤਰੀਕ ਤੱਕ ਰਹੇਗੀ ਲਾਗੂ

ਮੈਡ੍ਰਿਡ - ਸਪੇਨ ਦੀ ਸਰਕਾਰ ਨੇ ਯੂਰਪੀਨ ਸੰਘ (ਈ. ਯੂ.) ਅਤੇ ਸ਼ੈਨੇਗਨ ਖੇਤਰ ਤੋਂ ਬਾਹਰ ਦੇ ਦੇਸ਼ਾਂ ਵਿਚ ਯਾਤਰਾ ਕਰਨ 'ਤੇ ਪਾਬੰਦੀਆਂ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਸਪੇਨ ਦੇ ਸਰਕਾਰੀ ਸਟੇਟ ਬੁਲੇਟਿਨ (ਬੀ. ਓ. ਈ.) ਮੁਤਾਬਕ 31 ਮਾਰਚ ਨੂੰ ਖਤਮ ਹੋਣ ਵਾਲੀ ਇਸ ਮਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇਗਾ। ਬੀ. ਓ. ਈ. ਨੇ ਕਿਹਾ ਕਿ ਇਹ ਪਾਬੰਦੀ ਚੱਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਜਨਤਕ ਵਿਵਸਥਾ ਅਤੇ ਸਿਹਤ ਲਈ ਯੂਰਪੀ ਸੰਘ ਜਾਂ ਸਬੰਧਿਤ ਸ਼ੈਨੇਗਨ ਮੁਲਕਾਂ ਤੋਂ ਬਾਹਰ ਦੇ ਤੀਜੇ ਮੁਲਕਾਂ ਵਿਚਾਲੇ ਗੈਰ-ਜ਼ਰੂਰੀ ਯਾਤਰਾ 'ਤੇ ਹੈ।

ਇਹ ਵੀ ਪੜੋ ਫਿਲੀਪੀਂਸ ਦੇ ਰਾਸ਼ਟਰਪਤੀ ਦੀ ਗੰਦੀ ਹਰਕਤ, ਹੈਲਪਰ ਦੇ ਪ੍ਰਾਈਵੇਟ ਪਾਰਟ ਨੂੰ ਛੋਹਣ ਦੀ ਕੀਤੀ ਕੋਸ਼ਿਸ਼ (ਵੀਡੀਓ)

ਬੀ. ਓ. ਈ. ਨੇ ਇਹ ਵੀ ਕਿਹਾ ਬ੍ਰਿਟੇਨ ਤੋਂ ਸਪੈਨਿਸ਼ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਯਾਤਰਾ 'ਤੇ ਪਾਬੰਦੀ 31 ਮਾਰਚ ਤੋਂ ਅੱਗੇ ਵਧਾਈ ਨਹੀਂ ਜਾਵੇਗੀ। ਇਸ ਨਾਲ ਗੈਰ-ਸਪੈਨਿਸ਼ ਨਾਗਰਿਕਾਂ ਜਾਂ ਦੇਸ਼ ਦੇ ਵਾਸੀਆਂ ਲਈ ਦੋਹਾਂ ਮੁਲਕਾਂ ਦਰਮਿਆਨ ਯਾਤਰਾ ਨੂੰ 1 ਅਪ੍ਰੈਲ ਤੋਂ ਮੁੜ ਸ਼ੁਰੂ ਕੀਤਾ ਜਾ ਸਕੇ। ਦੇਸ਼ ਦੇ ਸਿਹਤ ਮੰਤਰਾਲੇ ਮੁਤਾਬਕ ਸਪੇਨ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 32 ਲੱਖ ਤੋਂ ਵਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 75 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਇਹ ਵੀ ਪੜੋ ਧੀ ਨੂੰ ਘਰ 'ਚ ਭੁੱਲ ਕੇ ਪਾਰਟੀ ਮਨਾਉਣ ਚਲੀ ਗਈ ਮਾਂ, 6 ਦਿਨ ਬਾਅਦ ਘਰ ਪਰਤੀ ਤਾਂ ਧੀ ਮਿਲੀ 'ਮਰੀ'

ਦੱਸ ਦਈਏ ਕਿ ਹੁਣ ਤੱਕ ਪੂਰੇ ਯੂਰਪ ਵਿਚ ਅਮਰੀਕਾ ਅਤੇ ਭਾਰਤ ਤੋਂ ਬਾਅਦ ਯੂਰਪ ਦੇ ਮੁਲਕਾਂ ਵਿਚ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਤੱਕ ਦੁਨੀਆ ਭਰ ਕੋਰੋਨਾ ਦੇ 128,556,276 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 28,09,226 ਦੀ ਮੌਤ ਹੋ ਚੁੱਕੀ ਹੈ ਅਤੇ 103,675,856 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਹ ਵੀ ਪੜੋ ਜਰਮਨੀ 'ਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਆਏ ਸਾਹਮਣੇ, 7 ਦੀ ਮੌਤ


author

Khushdeep Jassi

Content Editor

Related News