ਇਸ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਖਤਮ, ਕੋਰੋਨਾ ਕਾਰਣ ਹੁਣ ਤੱਕ 28 ਹਜ਼ਾਰ ਲੋਕ ਗੁਆ ਚੁੱਕੇ ਨੇ ਜਾਨ

06/21/2020 8:10:30 PM

ਮੈਡ੍ਰਿਡ (ਏਪੀ): ਸਪੇਨ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਲਾਗੂ ਕੀਤੀ ਗਈ ਰਾਸ਼ਟਰੀ ਐਮਰਜੈਂਸੀ ਤਿੰਨ ਮਹੀਨੇ ਬਾਅਦ ਖਤਮ ਹੋ ਗਈ ਹੈ। ਸਰਕਾਰ ਨੇ ਦੇਸ਼ ਵਿਚ 14 ਮਾਰਚ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜਿਸ ਦੇ ਖਤਮ ਹੋਣ ਤੋਂ ਬਾਅਦ ਸਪੇਨ ਵਾਸੀ ਹੁਣ ਪੂਰੇ ਦੇਸ਼ ਵਿਚ ਕਿਤੇ ਵੀ ਜਾ ਮੁੜ ਸੁਤੰਤਰ ਰੂਪ ਨਾਲ ਆ-ਜਾ ਸਕਣਗੇ। ਹਾਲ ਦੇ ਹਫਤਿਆਂ ਵਿਚ ਲਾਕਡਾਊਨ ਵਿਚ ਹੌਲੀ-ਹੌਲੀ ਢਿੱਲ ਦਿੱਤੀ ਗਈ।

ਮੈਡ੍ਰਿਡ ਹਵਾਈ ਅੱਡੇ 'ਤੇ 23 ਸਾਲਾ ਪੈਡ੍ਰੋ ਡੇਲਗਾਡੋ ਨੇ ਕਿਹਾ ਕਿ ਜੋ ਸੁਤੰਤਰਤਾ ਹੁਣ ਸਾਨੂੰ ਮਿਲੀ ਹੈ, ਇਸ ਦਾ ਸਾਨੂੰ ਇੰਤਜ਼ਾਰ ਸੀ। ਹੁਣ ਅਸੀਂ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਦੇ ਕੋਲ ਜਾ ਸਕਾਂਗੇ। ਬ੍ਰਿਟੇਨ ਸਣੇ ਯੂਰਪੀ ਦੇਸ਼ਾਂ ਤੋਂ ਸੈਲਾਨੀ ਵੀ ਹੁਣ ਸਪੇਨ ਦਾਖਲ ਹੋ ਸਕਾਂਗੇ ਕਿਉਂਕਿ ਸਪੇਨ ਵਿਚ ਉਨ੍ਹਾਂ ਦੇ ਲਈ ਹੁਣ 14 ਦਿਨ ਦਾ ਇਕਾਂਤਵਾਸ ਖਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਬ੍ਰਿਟੇਨ ਨੂੰ ਛੱਡਕੇ ਗੈਰਰ-ਸ਼ੇਂਜੇਨ ਦੇਸ਼ਾਂ ਦੇ ਲੋਕਾਂ ਲਈ ਇਕਾਂਤਵਾਸ ਦੇ ਨਿਯਮ ਅਜੇ ਵੀ ਲਾਗੂ ਹਨ। ਯੂਰਪੀ ਸਮੂਹ ਵਿਚ ਸ਼ਾਮਲ ਉਹ ਦੇਸ਼ ਜੋ ਸ਼ੇਂਜੇਨ ਦਾ ਹਿੱਸਾ ਨਹੀਂ ਹਨ ਉਨ੍ਹਾਂ ਨੂੰ ਗੈਰ-ਸ਼ੇਂਜੇਨ ਦੇਸ਼ ਕਿਹਾ ਜਾਂਦਾ ਹੈ। ਸ਼ੇਂਜੇਨ ਵਿਚ 26 ਦੇਸ਼ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਦੀ ਆਪਸ ਵਿਚ ਆਵਾਜਾਈ ਦੇ ਲਈ ਆਪਣੀਆਂ ਸਰਹੱਦਾਂ ਖਤਮ ਕਰ ਰੱਖੀਆਂ ਹਨ।

ਸਪੇਨ ਦੇ ਲੋਕਾਂ ਨੂੰ ਹਾਲਾਂਕਿ ਹੁਣ ਵੀ ਆਪਣੇ ਹਿਸਾਬ ਨਾਲ ਜਨਤਕ ਸਥਾਨਾਂ, ਸਿਨੇਮਾਘਰਾਂ, ਵਿਆਹ ਤੇ ਕਲਾਸਾਂ ਵਿਚ ਲੋਕਾਂ ਦੀ ਗਿਣਤੀ ਤੈਅ ਕਰਨ ਦੀ ਪੂਰੀ ਛੋਟ ਮਿਲੀ ਹੈ। ਸਪੇਨ ਵਿਚ ਲਾਕਡਾਊਨ ਕੋਰੋਨਾ ਵਾਇਰਸ ਦੇ ਕੰਟਰੋਲ ਤੋਂ ਬਾਹਰ ਪ੍ਰਸਾਰ ਨੂੰ ਰੋਕਣ ਵਿਚ ਸਫਲ ਰਿਹਾ ਹੈ, ਜਿਥੇ ਇਸ ਘਾਤਕ ਵਾਇਰਸ ਨੇ ਘੱਟ ਤੋਂ ਘੱਟ 28 ਹਜ਼ਾਰ ਲੋਕਾਂ ਦੀ ਜਾਨ ਲਈ ਹੈ।


Baljit Singh

Content Editor

Related News