ਕੋਵਿਡ-19 : ਸਪੇਨ 'ਚ ਮ੍ਰਿਤਕਾਂ ਦੀ ਗਿਣਤੀ 4,000 ਪਾਰ, ਦੁਨੀਆ ਭਰ 'ਚ 22 ਹਜ਼ਾਰ ਤੋਂ ਵਧੇਰੇ ਮੌਤਾਂ

Thursday, Mar 26, 2020 - 06:07 PM (IST)

ਕੋਵਿਡ-19 : ਸਪੇਨ 'ਚ ਮ੍ਰਿਤਕਾਂ ਦੀ ਗਿਣਤੀ 4,000 ਪਾਰ, ਦੁਨੀਆ ਭਰ 'ਚ 22 ਹਜ਼ਾਰ ਤੋਂ ਵਧੇਰੇ ਮੌਤਾਂ

ਮੈਡ੍ਰਿਡ (ਭਾਸ਼ਾ): ਸਪੇਨ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਨਾਲ 24 ਘੰਟੇ ਦੇ ਅੰਦਰ 655 ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,089 ਹੋ ਗਈ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਜਾਰੀ ਅੰਕੜਿਆਂ ਵਿਚ ਇਹ 19 ਫੀਸਦੀ ਵਾਧਾ ਹੈ। ਇੱਥੇ ਦੱਸ ਦਈਏ ਕਿ ਸਪੇਨ ਵਿਚ ਕੋਰੋਨਾਵਾਇਰਸ ਦੇ ਪੁਸ਼ਟੀ ਮਾਮਲਿਆਂ ਦੀ ਗਿਣਤੀ 56,188 ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਅਤੇ ਸਪੇਨ ਵਿਚ ਹੋਈਆਂ ਹਨ। ਭਾਰਤ ਵਿਚ ਵੀ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 600 ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ 11 ਲੋਕਾਂ ਦੀ ਮੌਤ ਹੋਈ ਹੈ।

ਜਾਣੋ ਦੁਨੀਆ ਦੇ ਦੇਸ਼ਾਂ ਦੀ ਸਥਿਤੀ
ਚੀਨ- 81,285 ਮਾਮਲੇ, 3,287 ਮੌਤਾਂ
ਇਟਲੀ- 74,386 ਮਾਮਲੇ, 7,503 ਮੌਤਾਂ
ਅਮਰੀਕਾ- 68,59 ਮਾਮਲੇ, 1,036 ਮੌਤਾਂ
ਸਪੇਨ- 56,188 ਮਾਮਲੇ, 4,089 ਮੌਤਾਂ
ਜਰਮਨੀ- 39,502 ਮਾਮਲੇ, 222 ਮੌਤਾਂ
ਈਰਾਨ- 29,486 ਮਾਮਲੇ, 2,234 ਮੌਤਾਂ
ਫਰਾਂਸ- 25,233 ਮਾਮਲੇ, 1,331 ਮੌਤਾਂ
ਸਵਿਟਜ਼ਰਲੈਂਡ- 11,478 ਮਾਮਲੇ, 169 ਮੌਤਾਂ
ਦੱਖਣੀ ਕੋਰੀਆ- 9,241 ਮਾਮਲੇ, 131 ਮੌਤਾਂ
ਬ੍ਰਿਟੇਨ- 9,529 ਮਾਮਲੇ, 465 ਮੌਤਾਂ
ਨੀਦਰਲੈਂਡ- 6,412 ਮਾਮਲੇ, 356 ਮੌਤਾਂ
ਆਸਟ੍ਰੀਆ- 6.001 ਮਾਮਲੇ, 42 ਮੌਤਾਂ
ਬੈਲਜੀਅਮ- 6,235 ਮਾਮਲੇ, 220 ਮੌਤਾਂ 
ਆਸਟ੍ਰੀ੍ਆ- 6,0001 ਮਾਮਲੇ,  42 ਮੌਤਾਂ
ਪੁਰਤਗਾਲ- 3,544 ਮਾਮਲੇ, 60 ਮੌਤਾਂ
ਨਾਰਵੇ- 3,217 ਮਾਮਲੇ, 14 ਮੌਤਾਂ
ਆਸਟ੍ਰੇਲੀਆ- 2,799 ਮਾਮਲੇ, 13 ਮੌਤਾਂ
ਕੈਨੇਡਾ- 3,409 ਮਾਮਲੇ, 36 ਮੌਤਾਂ
ਸਵੀਡਨ- 2,554 ਮਾਮਲੇ, 64 ਮੌਤਾਂ
ਬ੍ਰਾਜ਼ੀਲ- 2,563 ਮਾਮਲੇ, 60 ਮੌਤਾਂ
ਇਜ਼ਰਾਈਲ- 2,495 ਮਾਮਲੇ, 6 ਮੌਤਾਂ
ਮਲੇਸ਼ੀਆ- 2,031 ਮਾਮਲੇ, 23 ਮੌਤਾਂ
ਡੈਨਮਾਰਕ- 1,851 ਮਾਮਲੇ, 34 ਮੌਤਾਂ
ਤੁਰਕੀ- 2,433 ਮਾਮਲੇ, 59 ਮੌਤਾਂ
ਜਾਪਾਨ- 1,307 ਮਾਮਲੇ, 45 ਮੌਤਾਂ
ਆਇਰਲੈਂਡ- 1,564 ਮਾਮਲੇ, 9 ਮੌਤਾਂ
ਇਕਵਾਡੋਰ- 1,211 ਮਾਮਲੇ, 29 ਮੌਤਾਂ
ਪਾਕਿਸਤਾਨ- 1,123 ਮਾਮਲੇ, 8 ਮੌਤਾਂ 
ਸਾਊਦੀ ਅਰਬ- 900 ਮਾਮਲੇ, 2 ਮੌਤਾਂ
ਗ੍ਰੀਸ- 821 ਮਾਮਲੇ, 23 ਮੌਤਾਂ
ਇੰਡੋਨੇਸ਼ੀਆ- 893 ਮਾਮਲੇ, 78 ਮੌਤਾਂ
ਫਿਲਪੀਨਜ਼- 707 ਮਾਮਲੇ, 45 ਮੌਤਾਂ
ਇਰਾਕ- 346 ਮਾਮਲੇ, 29 ਮੌਤਾਂ
ਭਾਰਤ- 695 ਮਾਮਲੇ, 14 ਮੌਤਾਂ
ਰੂਸ- 840 ਮਾਮਲੇ, 3 ਮੌਤਾਂ
ਈਰਾਨ- 346 ਮਾਮਲੇ, 29 ਮੌਤਾਂ
ਸੈਨ ਮਾਰੀਨੋ- 208 ਮਾਮਲੇ, 21 ਮੌਤਾਂ


author

Vandana

Content Editor

Related News