ਸਪੇਨ ਨੇ ਇਕਨੋਮੀ ਲਈ ਲਾਕਡਾਊਨ 'ਚ ਦਿੱਤੀ ਢਿੱਲ, ਕੰਮਾਂ 'ਤੇ ਜਾ ਸਕਣਗੇ ਲੋਕ

Monday, Apr 13, 2020 - 05:50 PM (IST)

ਸਪੇਨ ਨੇ ਇਕਨੋਮੀ ਲਈ ਲਾਕਡਾਊਨ 'ਚ ਦਿੱਤੀ ਢਿੱਲ, ਕੰਮਾਂ 'ਤੇ ਜਾ ਸਕਣਗੇ ਲੋਕ

ਮੈਡ੍ਰਿਡ : ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇਕ ਸਪੇਨ ਨੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਨਿਰਮਾਣ ਤੇ ਕੁਝ ਸਰਵਿਸ ਖੇਤਰਾਂ ਦੇ ਲੋਕਾਂ ਨੂੰ ਕੰਮ 'ਤੇ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਹੈ, ਜੋ ਘਰੋਂ ਕੰਮ ਨਹੀਂ ਕਰ ਸਕਦੇ ਸਨ।

ਹਾਲਾਂਕਿ, ਸਕੂਲ, ਬਾਰ, ਰੈਸਟੋਰੈਂਟ ਤੇ ਹੋਰ ਸੇਵਾਵਾਂ ਜਨਤਕ ਤੌਰ 'ਤੇ ਬੰਦ ਹਨ ਅਤੇ ਬਾਕੀ ਜਨਤਾ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਹੈ। ਕੋਵਿਡ-19 ਨਾਲ ਸਪੇਨ ਵਿਚ ਹੁਣ ਤਕ 17,500 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਨਵੇਂ ਮਰੀਜ਼ਾਂ ਦੀ ਦਰ ਘਟ ਰਹੀ ਹੈ।

ਸਪੇਨ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿਚ 517 ਲੋਕਾਂ ਦੀ ਮੌਤ ਹੋਈ ਹੈ, ਜੋ ਐਤਵਾਰ ਨੂੰ ਹੋਈਆਂ 619 ਮੌਤਾਂ ਦੇ ਮੁਕਾਬਲੇ ਘੱਟ ਹੈ।
ਉੱਥੇ ਹੀ, ਵਿਰੋਧੀ ਪਾਰਟੀਆਂ ਨੇ ਸਪੇਨ ਸਰਕਾਰ ਦੇ ਫੈਕਟਰੀਆਂ ਅਤੇ ਨਿਰਮਾਣ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਨਾਸਮਝੀ ਵਾਲਾ ਤੇ ਜਲਦਬਾਜ਼ੀ 'ਚ ਚੁੱਕਿਆ ਗਿਆ ਕਦਮ ਹੈ।


author

Sanjeev

Content Editor

Related News