ਸ਼ਖ਼ਸ ਨੇ ਆਪਣੀ ਮਾਂ ਦਾ ਕਤਲ ਕਰ ਕੀਤੇ 1000 ਟੁਕੜੇ, ਫਿਰ ਕੁੱਤੇ ਨਾਲ ਮਿਲ ਕੇ ਖਾਧੇ

Friday, Apr 23, 2021 - 02:13 PM (IST)

ਸ਼ਖ਼ਸ ਨੇ ਆਪਣੀ ਮਾਂ ਦਾ ਕਤਲ ਕਰ ਕੀਤੇ 1000 ਟੁਕੜੇ, ਫਿਰ ਕੁੱਤੇ ਨਾਲ ਮਿਲ ਕੇ ਖਾਧੇ

ਮੈਡ੍ਰਿਡ (ਬਿਊਰੋ): ਸਪੇਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਪਹਿਲਾਂ ਤਾਂ ਆਪਣੀ ਮਾਂ ਦਾ ਕਤਲ ਕੀਤਾ। ਇਸ ਮਗਰੋਂ ਉਸ ਨੇ ਆਪਣੀ ਮਾਂ ਨੂੰ 1000 ਟੁੱਕੜਿਆਂ ਵਿਚ ਕੱਟ ਦਿੱਤਾ ਅਤੇ ਫਿਰ ਉਸ ਨੂੰ ਲੰਚ ਬਾਕਸ ਵਿਚ ਪਾਉਣ ਮਗਰੋਂ ਨਾ ਸਿਰਫ ਖੁਦ ਖਾਧਾ ਸਗੋਂ ਆਪਣੇ ਕੁੱਤੇ ਨੂੰ ਵੀ ਖਵਾਇਆ। 

28 ਸਾਲਾ ਐਲਬਰਟੋ ਸਾਂਚੇਜ ਗੋਮੇਜ਼ ਇਕ ਬੇਰੁਜ਼ਾਗਰ ਵੇਟਰ ਹੈ ਅਤੇ ਉਹ ਮੈਡ੍ਰਿਡ ਵਿਚ ਰਹਿੰਦਾ ਹੈ। ਸਾਂਚੇਜ ਦੇ ਘਰ ਜਦੋਂ ਪੁਲਸ ਪਹੁੰਚੀ ਤਾਂ 68 ਸਾਲਾ ਉਸ ਦੀ ਮਾਂ ਮਾਰੀਆ ਗੋਮੇਜ਼ ਦੀ ਬੌਡੀ ਦੇ ਕੁਝ ਹਿੱਸੇ ਘਰ ਵਿਚ ਪਏ ਫਰਿੱਜ਼ ਅਤੇ ਪਲਾਸਟਿਕ ਬੈਗ ਵਿਚੋਂ ਮਿਲੇ। ਰਿਪੋਰਟਾਂ ਮੁਤਾਬਕ ਦੋਸ਼ ਸਾਬਤ ਹੋਣ 'ਤੇ ਸਾਂਚੇਜ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਘਟਨਾ ਦੇ ਬਾਰੇ ਵਿਚ ਪੁਲਸ ਨੂੰ ਉਦੋਂ ਪਤਾ ਚੱਲਿਆ ਜਦੋਂ ਮਾਰੀਆ ਗੋਮੇਜ਼ ਦੀ ਇਕ ਦੋਸਤ ਨੇ ਉਹਨਾਂ ਦੀ ਗੁੰਮਸ਼ੁਦਗੀ ਬਾਰੇ ਚਿੰਤਾ ਜਤਾਈ ਸੀ। ਪੁਲਸ ਨੇ ਇਸ ਮਗਰੋਂ ਮਾਰੀਆ ਦੇ ਘਰ ਦੀ ਤਲਾਸ਼ੀ ਲਈ, ਜਿੱਥੇ ਸਾਂਚੇਜ ਨੇ ਬਹੁਤ ਆਰਾਮ ਨਾਲ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ। 

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਸੰਕਟ ਨਾਲ ਨਜਿੱਠਣ ਲਈ ਫ੍ਰਾਂਸੀਸੀ ਰਾਸ਼ਟਰਪਤੀ ਨੇ ਭਾਰਤ ਨੂੰ ਦਿੱਤਾ ਸਮਰਥਨ

ਜਦੋਂ ਪੁਲਸ ਸਾਂਚੇਜ ਦੇ ਘਰ ਪਹੁੰਚੀ ਤਾਂ ਉਸ ਨੇ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਸੀ ਅਤੇ ਕਿਹਾ ਸੀ ਕਿ ਮੇਰੀ ਮਾਂ ਇੱਥੇ ਮੌਜੂਦ ਹੈ ਪਰ ਉਹ ਮਰ ਚੁੱਕੀ ਹੈ। ਮੈਂ ਅਤੇ ਮੇਰੇ ਕੁੱਤੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਖਾ ਲਿਆ ਹੈ। ਪੁਲਸ ਵਾਲੇ ਸਾਂਚੇਜ ਦੇ ਬਿਆਨ ਤੋਂ ਸਦਮੇ ਵਿਚ ਆ ਗਏ ਸਨ। ਪੁਲਸ ਦਾ ਕਹਿਣਾ ਹੈ ਕਿ ਸਾਂਚੇਜ ਨੇ ਆਪਣੀ ਮਾਂ ਨਾਲ ਬਹਿਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਸੀ। ਸਾਂਚੇਜ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਨੇ ਆਪਣੇ ਟ੍ਰਾਇਲ ਵਿਚ ਦੱਸਿਆ ਕਿ ਉਸ ਨੂੰ ਟੀਵੀ ਦੇਖਦੇ ਸਮੇਂ ਆਵਾਜ਼ਾਂ ਆਉਂਦੀਆਂ ਸਨ ਕਿ ਉਸ ਨੂੰ ਆਪਣੀ ਮਾਂ ਨੂੰ ਮਾਰ ਦੇਣਾ ਚਾਹੀਦਾ ਹੈ। 

ਸਾਂਚੇਜ ਨੇ ਮੈਡ੍ਰਿਡ ਪ੍ਰੋਵਿੰਸ਼ੀਅਲ ਕੋਰਟ ਨੂੰ ਦੱਸਿਆ ਕਿ ਉਸ ਨੂੰ ਇਹ ਆਵਾਜ਼ਾਂ ਕਦੇ-ਕਦੇ ਗੁਆਂਢੀਆਂ, ਕਦੇ ਸੇਲੇਬਸ ਤਾਂ ਕਦੇ ਟੀਵੀ ਤੋਂ ਆਉਂਦੀਆਂ ਸਨ। ਭਾਵੇਂਕਿ ਗੋਮੇਜ਼ ਨੇ ਕਿਹਾ ਕਿ ਉਸ ਨੂੰ ਯਾਦ ਨਹੀਂ ਹੈ ਕਿ ਉਸ ਨੇ ਕਦੋਂ ਆਪਣੀ ਮਾਂ ਨੂੰ ਮਾਰ ਕੇ ਖਾਧਾ ਹੈ। ਪੁਲਸ ਇਸ ਸ਼ਖਸ ਦੇ ਅਜੀਬੋ-ਗਰੀਬ ਬਿਆਨ ਦੇ ਬਾਅਦ ਉਸ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਹਸਪਤਾਲ ਤੋਂ ਵੀ ਜਾਂਚ ਕਰਵਾ ਰਹੀ ਹੈ। ਸਾਂਚੇਜ  ਦੇ ਮਨੋਵਿਗਿਆਨਕ ਟੈਸਟਾਂ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਸ਼ਖਸ ਨੂੰ ਕੋਈ ਮਾਨਸਿਕ ਬੀਮਾਰੀ ਤਾਂ ਨਹੀਂ ਹੈ।

ਨੋਟ- ਸ਼ਖਸ ਨੇ ਆਪਣੀ ਮਾਂ ਦਾ ਕਤਲ ਕਰ ਕੀਤੇ 1000 ਟੁੱਕੜੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News