ਕੋਰੋਨਾ ਸੰਕਟ : ਜੋੜੇ ਨੇ ਖਿੜਕੀ ਨੇੜੇ ਖੜ੍ਹੇ ਹੋ ਕੇ ਰਚਾਇਆ ਵਿਆਹ, ਵੀਡੀਓ ਵਾਇਰਲ

Sunday, Mar 22, 2020 - 01:11 PM (IST)

ਕੋਰੋਨਾ ਸੰਕਟ : ਜੋੜੇ ਨੇ ਖਿੜਕੀ ਨੇੜੇ ਖੜ੍ਹੇ ਹੋ ਕੇ ਰਚਾਇਆ ਵਿਆਹ, ਵੀਡੀਓ ਵਾਇਰਲ

ਮੈਡ੍ਰਿਡ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਦਾ ਐਲਾਨ ਹੋ ਚੁੱਕਾ ਹੈ। ਇਸ ਦੇ ਤਹਿਤ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਲੌਕਡਾਊਨ ਦੀ ਇਸ ਸਥਿਤੀ ਦੇ ਬਾਵਜੂਦ ਇਕ ਜੋੜੇ ਵੱਲੋਂ ਵਿਆਹ ਕਰਵਾਉਣ ਦਾ ਮਾਮਲਾ ਚਰਚਾ ਵਿਚ ਹੈ।

PunjabKesari

ਲੌਕਡਾਊਨ ਦੇ ਦੌਰਾਨ ਘਰ ਦੀ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਵਿਆਹ ਕਰਨ ਦਾ ਇਹ ਮਾਮਲਾ ਸਪੇਨ ਦੇ ਕੋਰੂਨਾ ਨਾਮ ਦੇ ਸ਼ਹਿਰ ਦਾ ਹੈ। ਗੌਰਤਲਬ ਹੈ ਕਿ ਸਪੇਨ ਵੀ ਕੋਰੋਨਾਵਾਇਰਸ ਨਾਲ ਕਾਫੀ ਪ੍ਰਭਾਵਿਤ ਹੈ। ਇੱਥੇ 25 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਦੇ ਅਲਬਾ ਡੀਜ ਅਤੇ ਡੇਨੀਯਲ ਕੈਮਿਮੋ ਨੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਵਿਆਹ ਕਰਨਾ ਪਵੇਗਾ। 

 

 
 
 
 
 
 
 
 
 
 
 
 
 
 

Pues al final sí que hubo boda! Gracias vecinos y amigos!

A post shared by Frida Kiwi (@frida_kiwi) on Mar 14, 2020 at 2:41pm PDT

ਇਕ ਸਾਲ ਤੋਂ ਵਿਆਹ ਦੀਆਂ ਤਿਆਰੀਆਂ ਵਿਚ ਜੁਟੇ ਜੋੜੇ ਨੇ ਲੌਕਡਾਊਨ ਦੌਰਾਨ ਆਪਣੇ ਅਪਾਰਟਮੈਂਟ ਦੀ ਖਿੜਕੀ ਤੋਂ ਦੇਖਦੇ ਹੋਏ ਸ਼ਨੀਵਾਰ ਨੂੰ ਵਿਆਰ ਰਚਾਇਆ। ਜੋੜੇ ਦੇ ਵਿਆਹ ਦੌਰਾਨ ਉਹਨਾਂ ਦੇ ਗੁਆਂਢੀ ਵੀ ਆਪਣੀਆਂ-ਆਪਣੀਆਂ ਖਿੜਕੀਆਂ ਅਤੇ ਬਾਲਕੋਨੀਆਂ ਵਿਚ ਖੜ੍ਹੇ ਸਨ। ਵਿਆਹ ਦੀਆਂ ਰਸਮਾਂ ਮਗਰੋਂ ਉਹਨਾਂ ਨੇ ਜੋੜੇ ਨੂੰ ਵਧੀਆਂ ਦਿੱਤੀਆਂ। ਅਸਲ ਵਿਚ ਜੋੜੇ ਨੇ ਪਹਿਲਾਂ ਤੋਂ ਵਿਆਹ ਦੀ ਯੋਜਨਾ ਬਣਾਈ ਹੋਈ ਸੀ। ਫਿਰ ਜਦੋਂ ਲੌਕਡਾਊਨ ਦੀ ਸਥਿਤੀ ਬਣੀ ਤਾਂ ਉਹਨਾਂ ਨੇ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਵਿਆਹ ਕਰਨ ਦਾ ਫੈਸਲਾ ਲਿਆ। ਡੀਜ ਨੇ ਕਿਹਾ ਕਿ ਉਹਨਾਂ ਨੇ ਆਪਣਾ ਕਾਫੀ ਕੁਝ ਵਿਆਹ ਲਈ ਖਰਚ ਕੀਤਾ ਸੀ। ਵਿਆਹ ਦੀ ਜਗ੍ਹਾ ਵੀ ਤੈਅ ਕਰ ਲਈ ਸੀ ਅਤੇ ਕਈ ਦੇਸ਼ਾਂ ਤੋਂ ਮਹਿਮਾਨ ਵੀ ਆ ਗਏ ਸਨ। ਭਾਵੇਂਕਿ ਦੇਸ਼ ਵਿਚ ਸਾਰੇ ਪ੍ਰੋਗਰਾਮਾਂ 'ਤੇ ਰੋਕ ਲੱਗਣ ਦੇ ਬਾਅਦ ਉਹਨਾਂ ਨੇ ਬਿਨਾਂ ਕਿਸੇ ਮਹਿਮਾਨ ਦੇ ਵਿਆਹ ਰਚਾਇਆ।


author

Vandana

Content Editor

Related News