ਕੋਵਿਡ-19: ਸਪੇਨ ''ਚ ਘਰਾਂ ''ਚ ਸੜ ਰਹੀਆਂ ਨੇ ਲਾਸ਼ਾਂ

Tuesday, Mar 24, 2020 - 12:07 PM (IST)

ਕੋਵਿਡ-19: ਸਪੇਨ ''ਚ ਘਰਾਂ ''ਚ ਸੜ ਰਹੀਆਂ ਨੇ ਲਾਸ਼ਾਂ

ਮੈਡ੍ਰਿਡ (ਬਿਊਰੋ): ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਸਪੇਨ ਵਿਚ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਮੌਤਾਂ ਦੇ ਮਾਮਲੇ ਵਿਚ ਚੀਨ ਅਤੇ ਇਟਲੀ ਦੇ ਬਾਅਦ ਸਪੇਨ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ। 14 ਮਾਰਚ ਤੋਂ ਪੂਰੇ ਸਪੇਨ ਵਿਚ ਲੌਕਡਾਊਨ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਸਰਕਾਰ ਨੇ ਕੋਰੋਨਾ ਮਾਮਲਿਆਂ ਦੀ ਜਾਂਚ ਤੇਜ਼ ਕੀਤੀ ਹੈ ਪਰ ਇਸ ਦੇ ਬਾਵਜੂਦ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ।ਇਸ ਵਿਚ ਫੌਜ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈਕਿ ਉਹ ਕੇਅਰ ਹੋਮਜ਼ ਨੂੰ ਵਾਇਰਸ ਮੁਕਤ ਕਰਨ ਤਾਂ ਜੋ ਬੀਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

ਬੀਮਾਰ ਬਜ਼ੁਰਗਾਂ ਦੀ ਹੱਤਿਆ ਦਾ ਸ਼ੱਕ
ਸਪੇਨ ਦੀ ਫੌਜ ਨੂੰ ਇਸ ਗੱਲ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਘਰਾਂ ਵਿਚ ਲਾਵਾਰਸ ਪਈਆਂ ਲਾਸ਼ਾਂ ਦਾ ਪਤਾ ਲਗਾਏ। ਦੱਸਿਆ ਜਾ ਰਿਹਾ ਹੈ ਕਿ ਕੁਝ ਘਰਾਂ ਵਿਚ ਕਈ ਦਿਨਾਂ ਤੋਂ ਲਾਸ਼ਾਂ ਪਈਆਂ ਹੋਈਆਂ ਹਨ ਪਰ ਕੋਰੋਨਾ ਦੇ ਇਨਫੈਕਸ਼ਨ ਦੇ ਡਰ ਨਾਲ ਉਸ ਘਰ ਦੇ ਬਾਕੀ ਮੈਂਬਰ ਉਹਨਾਂ ਲਾਸ਼ਾਂ ਨੂੰ ਚੁੱਕਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ। ਹੁਣ ਇਹਨਾਂ ਘਰਾਂ ਵਿਚ ਜਾ ਕੇ ਸਪੇਨ ਦੇ ਫੌਜੀ ਲਾਸ਼ਾਂ ਨੂੰਚੁੱਕ ਰਹੇ ਹਨ। ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਉਹਨਾਂ ਦੇ ਨਾਲ ਕੋਈ ਅਪਰਾਧ ਜਾਂ ਉਹਨਾਂ ਦੀ ਹੱਤਿਆ ਤਾਂ ਨਹੀਂ ਕੀਤੀ ਗਈ।

ਸਪੇਨ ਦੀ ਫੌਜ ਉਹਨਾਂ ਕੇਅਰ ਹੋਮਜ਼ ਦੀ ਜਾਂਚ ਕਰ ਰਹੀ ਹੈ ਕਿ ਜਿੱਥੇ ਬਜ਼ੁਰਗ ਰਹਿ ਰਹੇ ਸਨ।ਸਰਕਾਰੀ ਵਕੀਲਾਂ ਨੇ ਐਲਾਨ ਕੀਤਾ ਹੈ ਕਿ ਉਹ ਮੈਡ੍ਰਿਡ ਕੇਅਰ ਹੋਮਜ਼ ਦੀ ਜਾਂਚ ਕਰ ਰਹੇ ਹਨ ਜਿੱਥੇ 17 ਲੋਕਾਂ ਦੀ ਮੌਤ ਹੋਈ ਸੀ।ਸਥਾਨਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਅਲਕਾਯ ਵਿਚ 21 ਲੋਕ ਮਾਰੇ ਗਏ ਹਨ। ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਹੈਕਿ ਕਿਹੜੀਆਂ ਥਾਵਾਂ 'ਤੇ ਲਾਸ਼ਾਂ ਨੂੰ ਲਾਵਾਰਿਸ ਛੱਡਿਆ ਗਿਆ।ਸਪੇਨ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਫੌਜ ਦੀ ਜਾਂਚ ਦੇ ਦੌਰਾਨ ਕਈ ਅਜਿਹੇ ਬੀਮਾਰ ਬਜ਼ੁਰਗ ਪਾਏ ਗਏ ਜੋ ਜ਼ਿੰਦਾ ਸਨ ਪਰ ਉਹਨਾਂ ਨੂੰ ਬਿਸਤਰੇ 'ਤੇ ਲਾਵਾਰਿਸ ਛੱਡ ਦਿੱਤਾ ਗਿਆ ਸੀ।

ਰੱਖਿਆ ਮੰਤਰੀ ਨੇ ਕਿਹਾ ਕਿ ਪੈਨਸ਼ਰਨਜ਼ ਦਾ ਇਹਨਾਂ ਕੇਅਰ ਹੋਮਜ਼ ਵਿਚ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਜ਼ੁਰਗਾਂ ਦੇ ਲਈ ਬਣਾਏ ਗਏ ਕੇਅਰ ਹੋਮਜ਼ ਨੇ ਉਹਨਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ। ਇਸ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਕਾਸਾਡੀ ਕੰਪੋ ਵਿਚ ਸਭ ਤੋਂ ਪਹਿਲਾਂ ਕੇਅਰ ਹੋਮਜ਼ ਦੇ ਅੰਦਰ ਕੋਰੋਨਾਵਾਇਰਸ ਨਾਲ ਸਮੂਹਿਕ ਮੌਤਾਂ ਦੀਆਂ ਖਬਰਾਂ ਆਈਆਂ ਸਨ। ਰਾਜਧਾਨੀ ਮੈਡ੍ਰਿਡ ਵਿਚ ਨੇਤਾਵਾਂ ਨੇ ਸਵੀਕਾਰ ਕੀਤਾ ਹੈ ਕਿ 20 ਫੀਸਦੀ ਬਜ਼ੁਰਗ ਕੇਅਰ ਹੋਮਜ਼ ਵਿਚ ਕੋਰੋਨਾਵਾਇਰਸ ਫੈਲਾ ਰਹੇ ਹਨ।


author

Vandana

Content Editor

Related News