ਲੈਂਡਿੰਗ ਦੌਰਾਨ ''ਬ੍ਰਿਟਿਸ਼ ਏਅਰਵੇਜ਼'' ''ਚ ਭਰਿਆ ਧੂੰਆਂ, ਸੁਰੱਖਿਅਤ ਕੱਢੇ ਗਏ ਯਾਤਰੀ

08/06/2019 10:33:04 AM

ਮੈਡ੍ਰਿਡ (ਭਾਸ਼ਾ)— ਸਪੇਨ ਦੇ ਵਾਲੇਂਸੀਆ ਸਥਿਤ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ 'ਬ੍ਰਿਟਿਸ਼ ਏਅਰਵੇਜ਼' ਦੇ ਜਹਾਜ਼ ਵਿਚ ਅਚਾਨਕ ਧੂੰਆਂ ਭਰ ਗਿਆ। ਇਸ ਮਗਰੋਂ ਸਾਰੇ ਯਾਤਰੀਆਂ ਨੂੰ ਤੁਰੰਤ  ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ 3 ਲੋਕ ਸਾਹ ਘੁੱਟਣ ਕਾਰਨ ਬੀਮਾਰ ਹੋ ਗਏ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਉੱਥੇ 10 ਤੋਂ 12 ਲੋਕਾਂ ਨੂੰ ਐਮਰਜੈਂਸੀ ਦਰਵਾਜੇ ਤੋਂ ਨਿਕਲਦੇ ਸਮੇਂ ਸੱਟਾਂ ਲੱਗ ਗਈਆਂ। 

PunjabKesari

ਵਾਲੇਂਸੀਆ ਦੀ ਖੇਤਰੀ ਸਰਕਾਰ ਦੀ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ਦੇ ਇੰਜ਼ਣ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਪਰ ਬਚਾਅ ਕਰਮੀਆਂ ਨੂੰ ਹਵਾਈ ਅੱਡੇ 'ਤੇ ਸਿਰਫ ਧੂੰਆਂ ਹੀ ਨਜ਼ਰ ਆਇਆ।

PunjabKesari

ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਹੀਥਰੋ ਤੋਂ ਵਾਲੇਂਸੀਆ ਜਾਣ ਵਾਲੇ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ 'ਬੀ.ਏ.422' ਵਿਚ ਅੱਜ ਵਾਪਰੇ ਹਾਦਸੇ ਦੀ ਪੁਸ਼ਟੀ ਕਰਦੇ ਹਾਂ।''


Vandana

Content Editor

Related News