ਸਪੇਸਐਕਸ ਨੇ ਫਾਲਕਨ ਰਾਕੇਟ ’ਚੋਂ 26 ਸਟਾਰਲਿੰਕ ਉਪਗ੍ਰਹਿਆਂ ਨੂੰ ਆਰਬਿਟ ’ਚ ਕੀਤਾ ਲਾਂਚ
Sunday, May 18, 2025 - 04:16 AM (IST)

ਹਾਥੋਰਨ – ਸਪੇਸਐਕਸ ਨੇ ਸ਼ੁੱਕਰਵਾਰ ਨੂੰ ਫਾਲਕਨ 9 ਰਾਕੇਟ ’ਚੋਂ ਅਮਰੀਕਾ ਦੇ ਕੈਲੀਫੋਰਨੀਆ ਤੋਂ 26 ਸਟਾਰਲਿੰਕ ਉਪਗ੍ਰਹਿਆਂ ਨੂੰ ਲਾਂਚ ਕੀਤਾ। ਇਸ ਮਿਸ਼ਨ ਦੇ ਨਾਲ ਕੰਪਨੀ ਨੇ ਇਸ ਸਾਲ ਆਪਣੇ 1,000 ਤੋਂ ਵੱਧ ਬ੍ਰਾਡਬੈਂਡ ਇੰਟਰਨੈੱਟ ਉਪਗ੍ਰਹਿਆਂ ਨੂੰ ਲਾਂਚ ਕਰ ਦਿੱਤਾ ਹੈ।
ਅਰਬਪਤੀ ਐਲਨ ਮਸਕ ਦੀ ਮਾਲਕੀ ਵਾਲੀ ਨਿੱਜੀ ਪੁਲਾੜ ਕੰਪਨੀ ਅਨੁਸਾਰ ਉਪਗ੍ਰਹਿਆਂ ਨੂੰ ਕੈਲੀਫੋਰਨੀਆ ਦੇ ਵੈਂਡੇਨਬਰਗ ਸਪੇਸ ਫੋਰਸ ਬੇਸ ’ਚੋਂ ਫਾਲਕਨ 9 ਰਾਕੇਟ ’ਤੇ ਪ੍ਰਸ਼ਾਂਤ ਸਮੇਂ ਮੁਤਾਬਕ ਸਵੇਰੇ 6 ਵੱਜ ਕੇ 43 ਮਿੰਟ ’ਤੇ ਲਾਂਚ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਇਹ ਇਸ ਮਿਸ਼ਨ ਦਾ ਸਮਰਥਨ ਕਰਨ ਵਾਲੇ ਪਹਿਲੇ ਪੜਾਅ ਦੇ ਬੂਸਟਰ ਲਈ ਦੂਜੀ ਉਡਾਣ ਹੈ। ਇਸ ਤੋਂ ਪਹਿਲਾਂ 2 ਸਟਾਰਲਿੰਕ ਮਿਸ਼ਨ ਲਾਂਚ ਕੀਤੇ ਗਏ ਸਨ।