ਸਪੇਸਐਕਸ ਨੇ ਇਕ ਸਾਲ ’ਚ ਤੀਸਰੀ ਵਾਰ ਮਾਨਵਯੁਕਤ ਪੁਲਾੜੀ ਜਹਾਜ਼ ਭੇਜਿਆ

Saturday, Apr 24, 2021 - 06:33 PM (IST)

ਸਪੇਸਐਕਸ ਨੇ ਇਕ ਸਾਲ ’ਚ ਤੀਸਰੀ ਵਾਰ ਮਾਨਵਯੁਕਤ ਪੁਲਾੜੀ ਜਹਾਜ਼ ਭੇਜਿਆ

ਕੇਪ ਕੇਨਵਰਲ/ਅਮਰੀਕਾ(ਏ. ਪੀ.)- ਸਪੇਸਐਕਸ ਨੇ ਸ਼ੁੱਕਰਵਾਰ ਨੂੰ ਚਾਰ ਪੁਲਾੜ ਯਾਤਰੀਆਂ ਨੂੰ ਇਕ ਵਾਰ ਵਰਤੇ ਜਾ ਚੁੱਕੇ ਰਾਕੇਟ ਅਤੇ ਜਹਾਜ਼ ਨੂੰ ਨਵੇਂ ਸਿਰੇ ਤੋਂ ਬਣਾਕੇ ਪੁਲਾੜ ਦੀ ਉਰਬਿਟ ’ਚ ਭੇਜਿਆ। ਐਲਾਨ ਮਸਕ ਦੀ ਤੇਜ਼ੀ ਨਾਲ ਵਧਦੀ ਇਸ ਕੰਪਨੀ ਨੇ ਇਸ ਸਾਲ ਦੇ ਅੰਦਰ ਤੀਸਰੀ ਵਾਰ ਮਾਨਵਯੁਕਤ ਪੁਲਾੜੀ ਜਹਾਜ਼ ਨੂੰ ਪੁਲਾੜ ’ਚ ਭੇਜਿਆ ਹੈ।

ਅਮਰੀਕਾ, ਜਾਪਾਨ ਅਤੇ ਫਰਾਂਸ ਦੇ ਇਹ ਪੁਲਾੜੀ ਯਾਤਰੀ ਸ਼ਨੀਵਾਰ ਸਵੇਰੇ ਕੌਮਾਂਤਰੀ ਪੁਲਾੜ ਕੇਂਦਰ ਪਹੁੰਚ ਜਾਣਗੇ। ਇਹ ਉਸੇ ਡ੍ਰੈਗਨ ਜਹਾਜ਼ ’ਚ 23 ਘੰਟੇ ਤੱਕ ਸਫਰ ਕਰਨਗੇ ਜਿਸਦੀ ਵਰਤੋਂ ਸਪੇਸਐਕਸ ਨੇ ਪਹਿਲਾਂ ਮਾਨਵਯੁਕਤ ਜਹਾਜ਼ ਦੇ ਤੌਰ ’ਤੇ ਫਿਚਲੀ ਮਈ ’ਚ ਕੀਤਾ ਸੀ।

ਇਹ ਪਹਿਲੀ ਵਾਰ ਹੈ ਕਿ ਜਦੋਂ ਸਪੇਸਐਕਸ ਨੇ ਨਾਸਾ ਲਈ ਪੁਲਾਜ਼ ਯਾਤਰੀਆਂ ਨੂੰ ਭੇਜਣ ਲਈ ਕਿਸੇ ਜਹਾਜ਼ ਅਤੇ ਰਾਕੇਟ ਦੀ ਫਿਰ ਤੋਂ ਵਰਤੋਂ ਕੀਤੀ ਹੈ। ਰਾਕੇਟ ਦੀ ਵਰਤੋਂ ਪਿਛਲੀ ਨਵੰਬਰ’ਚ ਕੰਪਨੀ ਦੀ ਦੂਸਰੀ ਮਾਨਵਯੁਕਤ ਪੁਲਾੜੀ ਉਡਾਣ ਲਈ ਕੀਤਾ ਗਿਆ ਸੀ।


author

cherry

Content Editor

Related News