ਡਾ. ਓਬਰਾਏ ਨੇ ਸਾਊਦੀ 'ਚ ਮੌਤ ਦੀ ਸ਼ਜਾ ਭੁਗਤ ਰਹੇ ਬਲਵਿੰਦਰ ਸਿੰਘ ਦੀ ਮਦਦ ਲਈ ਵਧਾਏ ਹੱਥ

Wednesday, May 11, 2022 - 04:38 PM (IST)

ਡਾ. ਓਬਰਾਏ ਨੇ ਸਾਊਦੀ 'ਚ ਮੌਤ ਦੀ ਸ਼ਜਾ ਭੁਗਤ ਰਹੇ ਬਲਵਿੰਦਰ ਸਿੰਘ ਦੀ ਮਦਦ ਲਈ ਵਧਾਏ ਹੱਥ

ਇੰਟਰਨੈਸ਼ਨਲ ਡੈਸਕ- ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸਾਊਦੀ ਅਰਬ ਦੀ ਜੇਲ੍ਹ ’ਚ ਮੌਤ ਦੀ ਸਜ਼ਾ ਭੁਗਤ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਬਲਵਿੰਦਰ ਸਿੰਘ ਦੀ ਮਦਦ ਦਾ ਭਰੋਸਾ ਦਵਾਇਆ ਹੈ। ਬਲਵਿੰਦਰ ਸਿੰਘ ਦੀ ਬਲੱਡ ਮਨੀ 2 ਕਰੋੜ ਰੁਪਏ ਹੈ। ਡਾ. ਓਬਰਾਏ ਮੁਤਾਬਕ ਬਲਵਿੰਦਰ ਦੇ ਪਰਿਵਾਰ ਨੇ 1 ਕਰੋੜ 45 ਲੱਖ ਰੁਪਏ ਇਕੱਠੇ ਕਰ ਲਏ ਹਨ ਅਤੇ 40 ਲੱਖ ਰੁਪਏ ਬਲਵਿੰਦਰ ਦੀ ਅਰਬ ਕੰਪਨੀ ਨੇ ਦੇਣ ਦਾ ਵਾਅਦਾ ਕੀਤਾ ਹੈ। ਕੁੱਲ ਮਿਲਾ ਕੇ ਇਹ ਰਕਮ 1 ਕਰੋੜ 85 ਲੱਖ ਰੁਪਏ ਬਣਦੀ ਹੈ। ਡਾ. ਓਬਰਾਏ ਨੇ ਕਿਹਾ ਕਿ ਬਾਕੀ ਰਹਿੰਦੇ ਪੈਸੇ ਉਹ ਦੇਣਗੇ। ਓਬਰਾਏ ਨੇ 20 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ: ਪਾਇਲਟ ਨੇ ਕਿਹਾ ਹਾਂ- ਜੋੜੇ ਨੇ ਉਡਦੇ ਜਹਾਜ਼ 'ਚ ਰਚਾਇਆ ਵਿਆਹ, ਤਸਵੀਰਾਂ ਵਾਇਰਲ

ਦੱਸ ਦੇਈਏ ਕਿ ਬਲੱਡ ਮਨੀ ਦੇਣ ਦੀ ਆਖ਼ਰੀ ਮਿਤੀ 15 ਮਈ ਮੁਕੱਰਰ ਕੀਤੀ ਗਈ ਹੈ ਅਤੇ ਜੇਕਰ 15 ਮਈ ਤੱਕ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਕਾਨੂੰਨ ਅਨੁਸਾਰ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ 2008 ’ਚ ਸਾਊਦੀ ਅਰਬ ਗਿਆ ਸੀ ਅਤੇ 2013 ’ਚ ਉਸਦੀ ਇੱਕ ਵਿਅਕਤੀ ਨਾਲ ਲੜ੍ਹਾਈ ਹੋ ਗਈ ਸੀ, ਜਿਸ ਦੀ ਦੀ ਮੌਤ ਹੋ ਗਈ ਸੀ। 7 ਸਾਲ ਸ਼ਜਾ ਭੁਗਤਣ ਉਪਰੰਤ ਬਲਵਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਹੁਣ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਉੱਥੋਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦੇ ਕੇ ਰਾਜੀਨਾਮਾ ਕਰਨਾ ਪਵੇਗਾ।

ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਕੋਰੋਨਾ ਪਾਜ਼ੇਟਿਵ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News