ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਲਈ ਡਾ. ਓਬਰਾਏ ਦਾ ਵੱਡਾ ਉਪਰਾਲਾ
Tuesday, Oct 29, 2019 - 05:42 PM (IST)

ਦੁਬਈ— ਡਾ. ਐੱਸ.ਪੀ. ਓਬਰਾਏ ਦੀ ਦਰਿਆਦਿਲੀ ਤੇ ਵਿਦੇਸ਼ਾਂ 'ਚ ਫਸੇ ਪੰਜਾਬੀ ਮੁੰਡਿਆਂ ਦੀ ਮਦਦ ਕਰਨ ਦੀ ਵਿਚਾਰਧਾਰਾ ਤੋਂ ਸਾਰੇ ਜਾਣੂ ਹਨ। ਇਸ ਵਾਰ ਉਨ੍ਹਾਂ ਨੇ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ ਇਕ ਨੌਜਵਾਨ ਨੂੰ ਆਪਣੀ ਕੰਪਨੀ ਏਪੈਕਸ ਇੰਟ. ਕੰਸਟ੍ਰਕਸ਼ਨ ਐਂਡ ਲੈਂਡ ਡਿਊ ਐੱਲਐੱਲਸੀ 'ਚ ਨੌਕਰੀ ਦਿੱਤੀ ਹੈ। ਇਸ ਦੌਰਾਨ ਡਾ. ਓਬਰਾਏ ਨੇ ਅਮੀਰ ਹਮਜ਼ਾ ਪੁੱਤਰ ਸ. ਕਰਨ ਹੁਸੈਨ ਲਾਲ ਜੀ ਨੂੰ ਨਿਯੁਕਤੀ ਪੱਤਰ ਵੀ ਦਿੱਤਾ। ਜਾਣਕਾਰੀ ਮੁਤਾਬਕ ਅਮੀਰ ਹਮਜ਼ਾ ਭਾਈ ਮਰਦਾਨਾ ਜੀ ਦਾ ਵੰਸ਼ਜ ਤੇ 19ਵੀਂ ਪੀੜ੍ਹੀ ਹੈ। ਡਾ. ਓਬਰਾਏ ਨੇ ਹਮਜ਼ਾ ਦੇ ਪਰਿਵਾਰ ਦੀ ਖਰਾਬ ਆਰਥਿਕ ਹਾਲਤ ਨੂੰ ਦੇਖਦਿਆਂ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਅਮੀਰ ਹਮਜ਼ਾ ਦੇ ਪਰਿਵਾਰ 'ਚ ਉਸ ਦੀ ਮਾਂ, 2 ਭਰਾ ਤੇ 4 ਭੈਣਾਂ ਹਨ।