ਦੱਖਣੀ ਕੈਲੀਫੋਰਨੀਆ ਦੇ ਬਾਰ ''ਚ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ 8 ਜ਼ਖਮੀ

09/21/2019 9:41:45 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਸ਼ਨੀਵਾਰ ਨੂੰ ਹੋਈ ਫਾਇਰਿੰਗ ਵਿਚ ਦੋ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ 8 ਲੋਕ ਜ਼ਖਮੀ ਹੋ ਗਏ। ਲੈਕੇਸਟਰ ਕਾਉਂਟੀ ਸ਼ੇਰਿਫ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਏਜੰਸੀ ਸ਼ਨੀਵਾਰ ਤੜਕੇ ਇਕ ਬਾਰ ਵਿਚ ਫਾਇਰਿੰਗ ਦੀ ਜਾਂਚ ਕਰ ਰਹੀ ਹੈ। ਦੋ ਬਾਲਗ ਪੁਰਸ਼ਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਾਰ ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕਰਕੇ ਮੁੱਢਲੇ ਇਲਾਜ ਲਈ ਲਿਆਂਦਾ ਗਿਆ ਹੈ। ਚਾਰ ਹੋਰ ਲੋਕਾਂ ਨੂੰ ਸਥਾਨਕ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ। ਪੀੜਤਾਂ ਵਿਚੋਂ ਕਿਸੇ ਦੀ ਵੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਯਕੀਨ ਨਹੀਂ ਹੈ ਕਿ ਇਕ ਜਾਂ ਇਕ ਤੋਂ ਜ਼ਿਆਦਾ ਲੋਕਾਂ ਨੇ ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਫਾਇਰਿੰਗ ਦੌਰਾਨ ਇਕ ਵੱਡੀ ਭੀੜ ਬਾਰ ਵਿਚ ਸੀ।


Sunny Mehra

Content Editor

Related News