ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ''ਚ ਲੱਗੀ ਅੱਗ, 200 ਘਰਾਂ ਨੂੰ ਕਰਵਾਇਆ ਖਾਲੀ

Saturday, Aug 01, 2020 - 06:34 PM (IST)

ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ''ਚ ਲੱਗੀ ਅੱਗ, 200 ਘਰਾਂ ਨੂੰ ਕਰਵਾਇਆ ਖਾਲੀ

ਸੈਨ ਫਰਾਂਸਸਿਕੋ- ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ 200 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। 
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 5 ਘੰਟਿਆਂ ਵਿਚ 900 ਏਕੜ ਜ਼ਮੀਨ ਵਿਚ ਅੱਗ ਫੈਲਣ ਦੀ ਖਬਰ ਹੈ। ਅੱਗ ਬੁਝਾਉਣ ਲਈ 4 ਹੈਲੀਕਾਪਟਰ, 7 ਏਅਰ ਟੈਂਕ ਅਤੇ 375 ਫਾਇਰ ਫਾਈਟਰਜ਼ ਕੋਸ਼ਿਸ਼ਾਂ ਕਰ ਰਹੇ ਹਨ।
 
ਅਜੇ ਤੱਕ ਕਿਸੇ ਘਰ ਦੇ ਸੜਨ ਜਾਂ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਚੈਰੀ ਵੈਲੀ ਨਾਂ ਦੇ ਰਿਹਾਇਸ਼ੀ ਇਲਾਕੇ ਨੇੜੇ ਅੱਗ ਫੈਲੀ ਹੈ, ਜਿੱਥੇ 5000 ਤੋਂ ਵੱਧ ਲੋਕ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਗਰਮੀ ਵਧਣ ਕਾਰਨ ਕਈ ਇਨਲੈਂਡ ਅਤੇ ਵੈਲੀ ਖੇਤਰਾਂ ਵਿਚ ਹੁੰਮਸ ਵੱਧ ਗਈ ਹੈ। ਸ਼ੁੱਕਰਵਾਰ ਨੂੰ ਕੋਚੇਲਾ ਵੈਲੀ ਵਿਚ 48.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਜਿਸ ਨੇ 1996 ਦਾ ਰਿਕਾਰਡ ਤੋੜ ਦਿੱਤਾ। 


author

Sanjeev

Content Editor

Related News