ਸਾਊਥਾਲ : ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ

10/08/2021 9:03:49 PM

ਗਲਾਸਗੋ/ ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) -ਯੂ.ਕੇ. 'ਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ 'ਚ ਇਸ ਸਾਲ ਨਸ਼ਾ ਤਸਕਰੀ ਦੇ ਦੋਸ਼ 'ਚ ਫੜੇ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ 'ਚ ਵੀਰਵਾਰ 15 ਅਪ੍ਰੈਲ ਨੂੰ ਵੈਸਟ ਏਰੀਆ ਬੀ.ਸੀ.ਯੂ. ਵਾਇਲੈਂਸ ਸਪਰੈਸ਼ਨ ਯੂਨਿਟ (ਵੀ.ਐੱਸ.ਯੂ.) ਦੇ ਅਧਿਕਾਰੀ ਜੋ ਕਿ ਸਾਊਥਾਲ 'ਚ ਗਸ਼ਤ ਡਿਊਟੀ 'ਤੇ ਸਨ। ਡਿਊਟੀ ਦੌਰਾਨ ਅਧਿਕਾਰੀਆਂ ਨੂੰ ਇੱਕ ਕਾਲੀ ਟੋਇਟਾ 'ਤੇ ਸ਼ੱਕ ਹੋਇਆ, ਜਿਸ ਨੂੰ ਰੋਕਣ ਲਈ ਅਧਿਕਾਰੀਆਂ ਨੇ ਸੰਕੇਤ ਦਿੱਤਾ।

ਇਹ ਵੀ ਪੜ੍ਹੋ : ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ

ਜਿਵੇਂ ਹੀ ਅਧਿਕਾਰੀ ਆਪਣੇ ਵਾਹਨ ਤੋਂ ਬਾਹਰ ਨਿਕਲੇ ਅਤੇ ਡਰਾਈਵਰ ਦੇ ਕੋਲ ਪਹੁੰਚੇ ਤਾਂ ਕਾਰ ਡਰਾਈਵਰ ਨੇ ਪੂਰੀ ਰਫਤਾਰ ਨਾਲ ਆਪਣੀ ਕਾਰ ਭਜਾ ਲਈ ਪਰ ਉਹ ਥੋੜ੍ਹੀ ਦੂਰੀ 'ਤੇ ਜਾ ਕੇ ਦੋ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਗਈ। ਇਸ ਉਪਰੰਤ ਸ਼ੱਕੀ ਕਾਰ ਡਰਾਈਵਰ ਜਤਿੰਦਰ ਸਹੋਤਾ ਜੋ ਕਿ ਟਾਊਨਸੈਂਡ ਰੋਡ, ਸਾਊਥਾਲ (27) ਨਾਲ ਸਬੰਧਿਤ ਸੀ, ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਜਾਰੀ ਰੱਖੀ ਪਰ ਆਖਰਕਾਰ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਤਿੰਦਰ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲਈ ਗਈ ਅਤੇ ਉਸ ਕੋਲੋਂ 1.7 ਗ੍ਰਾਮ ਕੋਕੀਨ ਬਰਾਮਦ ਹੋਈ।

ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ 'ਆਪ' ਵਲੋਂ ਨਿੰਦਾ

ਜਿਸ 'ਚ ਕਰੈਕ ਕੋਕੀਨ ਦੇ 35 ਪੈਕੇਜ ਅਤੇ ਹੈਰੋਇਨ ਦੇ 20 ਪੈਕੇਜ (ਕੁੱਲ 9.82 ਗ੍ਰਾਮ) ਸਨ। ਗੱਡੀ ਦੇ ਅੰਦਰ ਹੈਰੋਇਨ ਦੇ 4 ਬਲਾਕ (ਕੁੱਲ 1.91 ਕਿਲੋਗ੍ਰਾਮ) ਵੀ ਬਰਾਮਦ ਹੋਏ, ਜਿਨ੍ਹਾਂ ਦੀ ਕੀਮਤ ਤਕਰੀਬਨ 1,97,900 ਪੌਂਡ ਦੱਸੀ ਗਈ। ਇਸ ਮੌਕੇ ਜਤਿੰਦਰ ਸਹੋਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਨਸ਼ੀਲੇ ਪਦਾਰਥ, ਕੋਕੀਨ ਰੱਖਣ ਤੇ ਸਪਲਾਈ ਕਰਨ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲਗਾਏ ਗਏ। ਇਸ ਆਮਲੇ 'ਚ 30 ਸਤੰਬਰ ਨੂੰ ਆਈਸਲਵਰਥ ਕਰਾਊਨ ਅਦਾਲਤ 'ਚ ਉਸ ਨੂੰ 4 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ 32 ਮਹੀਨਿਆਂ ਲਈ ਜਤਿੰਦਰ ਨੂੰ ਗੱਡੀ ਚਲਾਉਣ ਲਈ ਵੀ ਅਯੋਗ ਕਰਾਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News