ਦੱਖਣੀ ਕੋਰੀਆ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨ ਨੂੰ ਕੀਤੀ ਇਹ ਅਪੀਲ
Wednesday, Jul 12, 2023 - 05:55 PM (IST)

ਸਿਓਲ (ਵਾਰਤਾ): ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਨਵੇਂ ਮਿਜ਼ਾਈਲ ਲਾਂਚ ਤੋਂ ਬਾਅਦ ਆਪਣੇ ਤਿੰਨ ਨਾਟੋ ਸਹਿਯੋਗੀਆਂ ਆਸਟ੍ਰੇਲੀਆ, ਜਾਪਾਨ ਅਤੇ ਨਿਊਜ਼ੀਲੈਂਡ ਨੂੰ ਏਸ਼ੀਆ-ਪ੍ਰਸ਼ਾਂਤ (ਏਪੀ4) ਵਿਚ ਸਮੂਹਿਕ ਸੁਰੱਖਿਆ ਪ੍ਰਬੰਧ ਸਥਾਪਤ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ ਉੱਤਰੀ ਕੋਰੀਆ ਨੇ ਇੱਕ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ, ਜੋ ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰ ਤੋਂ ਬਾਹਰ ਜਾਪਾਨ ਦੇ ਓਕੁਸ਼ਿਰੀ ਟਾਪੂ ਤੋਂ 155 ਮੀਲ ਦੀ ਦੂਰੀ 'ਤੇ ਡਿੱਗੀ।
ਯੋਨਹਾਪ ਨਿਊਜ਼ ਏਜੰਸੀ ਨੇ ਕਿਹਾ ਕਿ "ਯੂਨ ਨੇ ਵਿਨਿਅਸ ਵਿਚ ਨਾਟੋ ਸਿਖਰ ਸੰਮੇਲਨ ਤੋਂ ਵੱਖ ਆਸਟ੍ਰੇਲੀਆ, ਜਾਪਾਨ ਅਤੇ ਨਿਊਜ਼ੀਲੈਂਡ ਦੇ ਨੇਤਾਵਾਂ ਨਾਲ ਇਕ ਬੈਠੇਕ ਵਿਚ ਕਿਹ ਕਿ ਉਸ ਦਾ ਮੰਨਣਾ ਹੈ ਕਿ ਸਾਨੂੰ ਏਪੀ 4 ਨੂੰ ਇੱਕ ਮਜ਼ਬੂਤ ਸਮੂਹਿਕ ਸੁਰੱਖਿਆ ਸਥਿਤੀ ਸਥਾਪਤ ਕਰਨ ਦੀ ਜ਼ਰੂਰਤ ਹੈ। ਇਸ ਲਈ ਨਾਟੋ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਨੂੰ ਇਸ ਦੀ ਵਰਤੋਂ ਨਾਟੋ ਦੇ ਨਾਲ ਆਪਣੇ ਸਹਿਯੋਗ ਢਾਂਚੇ ਨੂੰ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਖੇਤਰੀ ਸੁਰੱਖਿਆ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਮੌਕੇ ਵਜੋਂ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੇ ਯੂਕ੍ਰੇਨ ਨਾਲ ਅਨਾਜ ਸਮਝੌਤੇ ਤੋਂ ਪਿੱਛੇ ਹਟਣ ਦੀ ਦਿੱਤੀ ਧਮਕੀ, ਗਲੋਬਲ ਖਾਧ ਸੁਰੱਖਿਆ ਬਾਰੇ ਵਧੀ ਚਿੰਤਾ
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਥਿਤ ਤੌਰ 'ਤੇ ਯੂਨ ਦੀ ਪਹਿਲਕਦਮੀ ਨਾਲ ਸਹਿਮਤੀ ਪ੍ਰਗਟਾਈ ਅਤੇ ਉੱਤਰੀ ਕੋਰੀਆ ਦੇ ਲਾਂਚ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਦੱਸਿਆ, ਜਦੋਂ ਕਿ ਆਸਟ੍ਰੇਲੀਆ ਦੇ ਪੀ.ਐੱਮ. ਐਂਥਨੀ ਅਲਬਾਨੀਜ਼ ਨੇ ਲਾਂਚ ਦੀ ਨਿੰਦਾ ਕੀਤੀ ਅਤੇ ਇਸਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਦੱਸਿਆ ਅਤੇ ਦੱਖਣੀ ਕੋਰੀਆ ਦੇ ਨਾਲ ਆਸਟ੍ਰੇਲੀਆ ਦੀ ਇਕਜੁੱਟਤਾ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ ਯੂਨ ਨੇ ਉੱਤਰੀ ਕੋਰੀਆ ਨੂੰ ਉਸਦੇ ਮਿਜ਼ਾਈਲ ਲਾਂਚ ਲਈ ਜਵਾਬਦੇਹ ਠਹਿਰਾਉਣ ਦਾ ਵਾਅਦਾ ਕੀਤਾ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਇੱਕ ਐਮਰਜੈਂਸੀ ਸੈਸ਼ਨ ਬੁਲਾਇਆ। ਬੁੱਧਵਾਰ ਦੀ ਲਾਂਚਿੰਗ ਉੱਤਰੀ ਕੋਰੀਆ ਦੀ 15 ਜੂਨ ਤੋਂ ਬਾਅਦ ਪਹਿਲੀ ਅਤੇ ਇਸ ਸਾਲ ਹੁਣ ਤੱਕ 12ਵੀਂ ਹੈ। ਪਿਛਲੇ ਸਾਲ ਪਿਓਂਗਯਾਂਗ ਨੇ 37 ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।